Thursday, June 19, 2025
HealthLocalPunjab

ਸਕੂਲ ਦੇ ਆਸ ਪਾਸ ਫੈਲੇ ਗੰਦੇ ਪਾਣੀ ਕਾਰਨ ਕਦੇ ਵੀ ਫੈਲ ਸਕਦੀ ਕੋਈ ਭਿਆਨਕ ਬਿਮਾਰੀ : ਪ੍ਰਿੰਸੀਪਲ

ਸਕੂਲ ਦੇ ਆਸ ਪਾਸ ਫੈਲੇ ਗੰਦੇ ਪਾਣੀ ਕਾਰਨ ਕਦੇ ਵੀ ਫੈਲ ਸਕਦੀ ਕੋਈ ਭਿਆਨਕ ਬਿਮਾਰੀ : ਪ੍ਰਿੰਸੀਪਲ

ਸ਼ਾਹਕੋਟ 5 ਦਸੰਬਰ ( ਰਣਜੀਤ ਬਹਾਦੁਰ ) :- ਪਿਛਲੇ ਲੰਬੇ ਸਮੇ ਤੋ ਨਗਰ ਪੰਚਾਇਤ ਸ਼ਾਹਕੋਟ ਵੱਲੋ ਸ਼ਾਹਕੋਟ ਦੀ ਸਫਾਈ ਵੱਲ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ।

ਅੱਜ ਦਿਵਿਆ ਜੋਤੀ ਪਬਲਿਕ ਸੀ.ਸੈ. ਸਕੂਲ ਸ਼ਾਹਕੋਟ ਦੀ ਡਾਇਰੈਕਟਰ ਸੁਨੀਤਾ ਬਾਂਸਲ, ਕੋਆਰਡੀਨੇਟਰ ਮਾਨਸੀ ਬਾਂਸਲ ਅਤ ਪ੍ਰਿੰਸੀਪਲ ਡਿੰਪਲ ਗੁਪਤਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਮਸ਼ਾਨਘਾਟ (ਮੋਗਾ ਰੋਡ) ਤੋ  ਉਨਾਂ ਦੇ ਸਕੂਲ ਵੱਲ ਜਾਂਦੀ ਲਿੰਕ ਸੜਕ ਦੇ ਉਪੱਰ ਅਤੇ ਆਸ ਪਾਸ ਦੇ ਖੇਤਾਂ / ਪਲਾਟਾਂ ਵਿੱਚ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਗੰਦਾ ਪਾਣੀ ਇਕੱਠਾ ਹੋਇਆ ਫਿਰਦਾ ਹੈ, ਜਿਸ ਨਾਲ ਉਥੋ ਦੀ ਛੋਟੇ ਛੋਟੇ ਬੱਚਿਆ ਦਾ ਤਾਂ ਕੀ ਰਾਹਗੀਰਾਂ ਦਾ ਵੀ ਲੰਘਣਾਂ ਮੁਸ਼ਕਲ ਹੋਇਆ ਪਿਆ ਹੈ। ਇਸ ਗੰਦੇ ਪਾਣੀ ਦੇ ਸੜਕ ਉੱਪਰ ਆਉਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਨਗਰ ਪੰਚਾਇਤ ਨੇ ਇਥੇ ਪਹਿਲਾਂ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਮੋਟਰ ਲਗਾ ਰੱਖੀ ਸੀ ਜਿਸ ਨਾਲ ਸ਼ਹਿਰ ਵੱਲੋ ਆ ਰਿਹਾ ਗੰਦਾ ਪਾਣੀ ਇਕੱਠਾ ਨਾਂ ਹੋ ਕੇ ਚੱਲਦਾ ਰਹਿੰਦਾ ਸੀ ਪਰ ਕੁੱਝ ਦਿਨ ਪਹਿਲਾਂ ਨਗਰ ਪੰਚਾਇਤ ਨੇ ਉਹ ਮੋਟਰ ਬੰਦ ਕਰਕੇ ਉਥੋ ਚੁਕਵਾ ਲਈ ਅਤੇ ਕਿਧਰੇ ਹੋਰ ਲੈ ਗਏ ਜਿਸ ਨਾਲ ਹੁਣ ਇਸ ਗੰਦੇ ਪਾਣੀ ਦੇ ਖੜਨ ਦੇ ਕਾਰਨ ਜਿਥੇ ਇਸ ਵਿੱਚੋ ਬਦਬੂ ਆ ਰਹੀ ਹੈ ਉਥੇ ਇਸ ਉੱਪਰ ਮੱਛਰ ਅਤੇ ਹੋਰ ਜਹਿਰੀਲੇ ਜੀਵ ਵੀ ਪੈਦਾ ਹੋ ਰਹੇ ਹਨ। ਅਗਰ ਨਗਰ ਪੰਚਾਇਤ ਨੇ ਜਲਦ ਹੀ ਇਸਦਾ ਕੋਈ ਹੱਲ ਨਹੀ ਕੀਤਾ ਤਾਂ ਡੇਂਗੂ ਜਿਹੀ ਭਿਆਨਕ ਬਿਮਾਰੀ ਫੈਲਣ ਦਾ ਵੀ ਡਰ ਹੈ।ਜਿਸ ਲਈ ਨਗਰ ਪੰਚਾਇਤ ਦੇ ਸਬੰਧਿਤ ਕਰਮਚਾਰੀ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ।

ਪ੍ਰਿੰਸੀਪਲ ਮੈਡਮ ਨੇ ਨਗਰ ਪੰਚਾਇਤ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਇਸ ਗੰਦੇ ਪਾਣੀ ਦੀ ਜਲਦ ਤੋ ਜਲਦ ਨਿਕਾਸੀ ਕਰਵਾਈ ਜਾਵੇ।