ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਸ਼ੋਭਾ ਯਾਤਰਾ ਪਹੁੰਚਣ ‘ਤੇ ਕੀਤਾ ਗਿਆ ਭਰਪੂਰ ਸੁਆਗਤ
ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਸ਼ੋਭਾ ਯਾਤਰਾ ਪਹੁੰਚਣ ‘ਤੇ ਕੀਤਾ ਗਿਆ ਭਰਪੂਰ ਸੁਆਗਤ
ਸ਼ਾਹਕੋਟ /ਮਲਸੀਆ 04 ਦਸੰਬਰ ( ਰਣਜੀਤ ਬਹਾਦੁਰ ) – ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਸ਼ੋਭਾ ਯਾਤਰਾ ਪਹੁੰਚਣ ‘ਤੇ ਭਰਪੂਰ ਸੁਆਗਤ ਕੀਤਾ ਗਿਆ। ਸ਼੍ਰੀ ਹਰੀਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸ਼੍ਰੀ ਹਰੀਨਾਮ ਸੰਕੀਰਤਨ ਭਵਨ ਨਵਾਂ ਰੋਡ ਸ਼ਾਹਕੋਟ ਵਿਖੇ ਸਲਾਨਾ ਸੰਮੇਲਨ ਦੀ ਅਰੰਭਤਾ ਮੌਕੇ ਸ਼ਹਿਰ ਵਿਚ ਭਗਤ ਵਤਸਲ ਭਗਵਾਨ ਦੀ ਸੋਭਾ ਯਾਤਰਾ ਸਜਾਈ ਗਈ। ਇਹ ਵਿਸ਼ਾਲ ਸ਼ੋਭਾ ਯਾਤਰਾ ਭਵਨ ਤੋਂ ਸ਼ੁਰੂ ਹੋ ਕੇ ਸ਼ਾਹਕੋਟ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਬਜ਼ਾਰਾਂ ਵਿੱਚੋਂ ਦੀ ਵਾਪਸ ਹੁੰਦੀ ਹੋਈ ਭਵਨ ’ਚ ਸਮਾਪਤ ਹੋਈ। ਇਸ ਮੌਕੇ ਸ਼ੋਭਾ ਯਾਤਰਾ ਲੰਘਣ ਵਾਲੇ ਸਾਰੇ ਹੀ ਰਸਤਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦੁਕਾਨਦਾਰਾਂ ਵੱਲੋਂ ਸ਼ੋਭਾ ਯਾਤਰਾ ’ਚ ਸ਼ਾਮਲ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਸੋਭਾ ਯਾਤਰਾ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਪਹੁੰਚਣ ਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਿਵ ਨਰਾਇਣ ਗੁਪਤਾ ਅਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ਵਿਚ ਸੋਭਾ ਯਾਤਰਾ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪਟਾਕੇ ਵੀ ਚਲਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਸ਼ਪਾਲ ਗੁਪਤਾ ਸਰਪਰਸਤ, ਸ਼ਿਵ ਨਰਾਇਣ ਗੁਪਤਾ ਚੇਅਰਮੈਨ, ਪ੍ਰਧਾਨ ਰਾਜੀਵ ਕੁਮਾਰ ਗੁਪਤਾ, ਵਾਈਸ ਪ੍ਰਧਾਨ ਰਜਿੰਦਰ ਕੁਮਾਰ ਗੁਪਤਾ, ਵਾਈਸ ਚੇਅਰਮੈਨ ਮਿੰਟੂ ਸਿੰਗਲਾ, ਕੈਸ਼ੀਅਰ ਜੈ ਪਾਲ ਅਗਰਵਾਲ , ਸੈਕਟਰੀ ਸੰਜੀਵ ਕੁਮਾਰ , ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਅਰੋੜਾ ਮਹਾਸਭਾ ਦੇ ਪ੍ਰਧਾਨ ਪਰਵੀਨ ਗਰੋਵਰ,ਪੰਡਿਤ ਬਨਵਾਰੀ ਲਾਲ, ਕ੍ਰਿਸ਼ਨਾ ਪੰਡਿਤ, ਨਿਸ਼ਾਤ ਸਿੰਗਲਾ, ਅਭੀਸ਼ੇਕ ਗੁਪਤਾ,ਵੰਦਨਾ ਗੁਪਤਾ, ਰਿਦਿਮਾ ਗੁਪਤਾ, ਦੀਸ਼ਾ ਉਰਵਸੀ, ਅੰਜੂ ਗੁਪਤਾ, ਡਿੰਪਲ ਗੁਪਤਾ, ਪੰਡਤਾਇਣ ਮੰਜੂ ਬਾਲਾ, ਸੁਨੀਤਾ, ਰਿਧੀਮਾ ਗੁਪਤਾ, ਸ਼ਸ਼ੀ ਗੋਇਲ, ਵੀਨਾ, ਸ਼ਰੋਆ ਗੁਪਤਾ, ਸੁਦੇਸ਼, ਸੰਤੋਸ਼ ਰਾਣੀ, ਪੂਨਮ ਅਗਰਵਾਲ, ਪ੍ਰਵੀਨ ਰਾਣੀ ਤੋ ਇਲਾਵਾ ਵੱਡੀ ਗਿਣਤੀ ‘ਚ ਸਰਧਾਲੂ ਯਾਤਰਾ ਵਿਚ ਸ਼ਾਮਲ ਸਨ।