ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਨੇ ਪੀੜਤ ਮਜ਼ਦੂਰ ਨੂੰ ਮਾਲੀ ਸਹਾਇਤਾ ਦਾ ਚੈਕ ਸੌਪਿਆ
ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਨੇ ਪੀੜਤ ਮਜ਼ਦੂਰ ਨੂੰ ਮਾਲੀ ਸਹਾਇਤਾ ਦਾ ਚੈਕ ਸੌਪਿਆ
ਸ਼ਾਹਕੋਟ/ਮਲਸੀਆਂ 29 ਨਵੰਬਰ ( ਰਣਜੀਤ ਬਹਾਦੁਰ )-ਮੰਡੀ ਬੋਰਡ ਪੰਜਾਬ ਵੱਲੋ ਖੇਤਾਂ ‘ਚ ਕੰਮ ਕਰਨ ਵਾਲਿਆ ਕਿਸਾਨਾਂ ਤੇ ਮਜ਼ਦੂਰਾਂ ਨਾਲ ਅਗਰ ਕੋਈ ਮਾੜੀ ਘਟਨਾ ਵਾਪਰਦੀ ਹੈ ਤਾ ਪੰਜਾਬ ਸਰਕਾਰ ਵੱਲੋ ਉਸ ਨੂੰ ਵਿੱਤੀ ਸਹਾਇਤਾ ਦੇਣ ਦਾ ਪ੍ਰਵੀਜ਼ਨ ਹੈ, ਜਿਸ ਤਹਿਤ ਅੱਜ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਅਤੇ ਸਕੱਤਰ ਤਜਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਮੱਕੀ ਦੇ ਸੀਜ਼ਨ ਵਿਚ ਇਕ ਮਜ਼ਦੂਰ ਦੀਆ ਦੋਹਾਂ ਉਗਲਾ ਤੇ ਪੋਟੇ ਕੱਟੇ ਜਾਣ ‘ਚੇ ਉਸ ਨੂੰ ਅੱਜ ਮਾਲੀ ਸਹਾਇਤਾ ਦਾ ਚੈਕ ਸੌਪਿਆ ਗਿਆ ਹੈ। ਇਸ ਮੌਕੇ ਚੇਅਰਮੈਨ ਬਲਵੀਰ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਨਾਗਿੰਦਰ ਨਾਥ ਮਿਸਰਾਂ ਜੋ ਚਾਨਣ ਰਾਮ ਵਿਨੋਦ ਕੁਮਾਰ ਸ਼ਾਹਕੋਟ ਦੀ ਦਾਣਾ ਮੰਡੀ ਸਥਿਤ ਦੁਕਾਨ ਉੱਪਰ ਕੰਮ ਕਰਦਾ ਹੈ। ਮੱਕੀ ਦੇ ਸ਼ੀਜਨ ਦੌਰਾਨ ਪਾਵਰ ਕਲੀਨਰ ਵਿਚ ਉਗਲਾਂ ਆਉਣ ਨਾਲ ਦੋਹਾਂ ਉਗਲਾਂ ਦੇ ਪੋਟੇ ਕੱਟੇ ਗਏ ਸਨ। ਮੰਡੀ ਬੋਰਡ ਵੱਲੋ ਖੇਤਾ ,ਮੰਡੀਆ ‘ਚ ਕੰਮ ਕਰਨ ਵਾਲਿਆ ਮਜ਼ਦੂਰਾ ਕਿਸਾਨਾਂ ਨੂੰ ਹਰ ਪ੍ਰਕਾਰ ਦੀ ਵਿੱਤੀ ਸਹਾਇਤਾ ਦਿੱਤਾ ਜਾਦੀ ਹੈ। ਅਜ ਮਾਰਕੀਟ ਕਮੇਟੀ ਸ਼ਾਹਕੋਟ ਦੇ ਦਫਤਰ ਵਿਖੇ ਸੁਨੀਲ ਕੁਮਾਰ ਪੁੱਤਰ ਨਾਗਿੰਦਰ ਨਾਥ ਮਿਸਰਾਂ ਨੂੰ ਚੇਅਰਮੈਨ ਤੇ ਸਕੱਤਰ ਦੀ ਅਗਵਾਈ ਹੇਠ ਮਾਲੀ ਸਹਾਇਤਾ ਦਾ ਚੈਕ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ,ਸਕੱਤਰ ਤਜਿੰਦਰ ਕੁਮਾਰ, ਸ਼ਾਮ ਲਾਲ ਮੰਡੀ ਸੁਪਰਵਾਈਜ਼ਰ, ਅਮਨਦੀਪ ਸਿੰਘ ਟੁਰਨਾ ਮੰਡੀ ਸੁਪਰਵਾਈਜ਼ਰ, ਆੜਤੀਆ ਵਿਨੋਦ ਕੁਮਾਰ, ਜਗਨ ਨਾਥ, ਗੁਰਸ਼ਰਨਜੀਤ ਸਿੰਘ ਬਧੇਸ਼ਾ ਆਦਿ ਹਾਜਰ ਸਨ।