Friday, June 20, 2025
Punjab

ਸ਼ਾਹਕੋਟ ਦੇ ਪਿੰਡ ਦਾਨੇਵਾਲ ਵਿਖੇ ਸ਼ਹੀਦ ਬਾਬਾ ਬੀਰ ਸਿੰਘ ਗੁਰਮਤਿ ਵਿਦਿਆਲਿਆ ਦੇ ਨਾਮ ਤੇ ਚੱਲ ਰਹੇ ਨਜਾਇਜ ਡੀਅਡੀਕਸ਼ਨ ਸੈਂਟਰ ਵਿੱਚੋ 57 ਵਿਅਕਤੀਆਂ ਨੂੰ ਰਿਹਾਅ ਕਰਵਾਉਣ ਉਪਰੰਤ ਸੈਟਰ ਕੀਤਾ ਸੀਲ।

ਸ਼ਾਹਕੋਟ ਦੇ ਪਿੰਡ ਦਾਨੇਵਾਲ ਵਿਖੇ ਸ਼ਹੀਦ ਬਾਬਾ ਬੀਰ ਸਿੰਘ ਗੁਰਮਤਿ ਵਿਦਿਆਲਿਆ ਦੇ ਨਾਮ ਤੇ ਚੱਲ ਰਹੇ ਨਜਾਇਜ ਡੀਅਡੀਕਸ਼ਨ ਸੈਂਟਰ ਵਿੱਚੋ 57 ਵਿਅਕਤੀਆਂ ਨੂੰ ਰਿਹਾਅ ਕਰਵਾਉਣ ਉਪਰੰਤ ਸੈਟਰ ਕੀਤਾ ਸੀਲ।

ਸ਼ਾਹਕੋਟ  21 ਨਵੰਬਰ ( ਰਣਜੀਤ ਬਹਾਦੁਰ ):- ਸ.ਮੁਖਵਿੰਦਰ ਸਿੰਘ ਭੁੱਲਰ ਪੀ ਸੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ( ਦਿਹਾਤੀ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ. ਨਰਿੰਦਰ ਸਿੰਘ ਔਜਲਾ ਪੀ ਪੀ ਐਸ ਉੱਪ ਪੁਲਿਸ ਕਪਤਾਨ ਸ਼ਾਹਕੋਟ ਦੀ ਅਗਵਾਈ ਹੇਠ ਜਸਵਿੰਦਰ ਸਿੰਘ ਪੀ ਪੀ ਐਸ ਮੁੱਖ ਅਫਸਰ ਥਾਣਾਂ ਸ਼ਾਹਕੋਟ ਵੱਲੋ ਪੁਲਿਸ ਪਾਰਟੀ ਸਮੇਤ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਮੱਦਦ ਨਾਲ ਸ਼ਾਹਕੋਟ ਦੇ ਪਿੰਡ ਦਾਨੇਵਾਲ ਵਿਖੇ ਚੱਲ ਰਹੇ ਡੀਅਡੀਕਸ਼ਨ  ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸ਼ਾਹਕੋਟ ਸ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪਿੰਡ ਦਾਨੇਵਾਲ ਵਿੱਚ ਸ਼ਹੀਦ ਬਾਬਾ ਬੀਰ ਸਿੰਘ ਗੁਰਮਤਿ ਵਿਦਿਆਲਿਆ ਦੇ ਨਾਮ ਤੇ ਚੱਲ ਰਹੇ ਡੀਅਡੀਕਸ਼ਨ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਸ ਵਿਦਿਆਲਿਆ ਵੱਲੋ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਕਰਨ ਵਾਲੇ 57 ਵਿਅਕਤੀਆਂ ਨੂੰ ਇਥੇ ਰੱਖਿਆ ਹੋਇਆ ਸੀ । ਮਹਿਕਮਾਂ ਸਿਹਤ ਵਿਭਾਗ ਦੀ ਮੱਦਦ ਨਾਲ ਇਹਨਾਂ ਸਾਰੇ ਵਿਅਕਤੀਆਂ ਨੂੰ ਇਥੋ ਰਿਹਾ ਕਰਵਾਕੇ ਡੀਅਡੀਕਸ਼ਨ ਸੈਟਰ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਅਤੇ ਉਕਤ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਸੈਟਰ ਨੂੰ ਸੀਲ ਕਰ ਦਿੱਤਾ ਗਿਆ।