Friday, June 20, 2025
LocalPunjab

ਮਾਰਕੀਟ ਕਮੇਟੀ ਸ਼ਾਹਕੋਟ ਦੇ ਨਵ-ਨਿਯੁੱਕਤ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ ਦਾ ਤਾਜਪੋਸ਼ੀ ਸਮਾਰੋਹ ਸੰਪਨ। ਵੱਖ ਵੱਖ ਆਗੂਆਂ ਨੇ ਚੇਅਰਮੈਨ ਨੂੰ ਅਹੁੱਦਾ ਸੰਭਾਲਣ ਤੇ ਦਿੱਤੀ ਵਧਾਈ।

ਮਾਰਕੀਟ ਕਮੇਟੀ ਸ਼ਾਹਕੋਟ ਦੇ ਨਵ-ਨਿਯੁੱਕਤ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ ਦਾ ਤਾਜਪੋਸ਼ੀ ਸਮਾਰੋਹ ਸੰਪਨ।

ਵੱਖ ਵੱਖ ਆਗੂਆਂ ਨੇ ਚੇਅਰਮੈਨ ਨੂੰ ਅਹੁੱਦਾ ਸੰਭਾਲਣ ਤੇ ਦਿੱਤੀ ਵਧਾਈ।

 

ਸ਼ਾਹਕੋਟ 8 ਨਵੰਬਰ ( ਰਣਜੀਤ ਬਹਾਦੁਰ ):- ਅੱਜ ਸਰਦਾਰ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਜੀ ਦੀ ਰਹਿਨੁਮਾਈ ਹੇਠ ਮਾਰਕੀਟ ਕਮੇਟੀ ਸ਼ਾਹਕੋਟ ਦੇ ਦਫਤਰ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ,ਜਿਸ ਵਿੱਚ ਸ਼ਾਹਕੋਟ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਦੀ ਤਾਜਪੋਸ਼ੀ ਕੀਤੀ ਗਈ।ਇਸ ਤੋ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸੈਕੜਿਆਂ ਦੀ ਤਾਦਾਦ ਵਿੱਚ ਉਨਾਂ ਦੇ ਸਨੇਹੀਆਂ ਨੇ ਗਾਜਿਆਂ ਵਾਜਿਆਂ ਨਾਲ ਬਲਵੀਰ ਸਿੰਘ ਨੂੰ ਉਨਾਂ ਦੇ ਪਿੰਡ ਢੰਡੋਵਾਲ ਤੋ ਇੱਕ ਜਲੂਸ ਦੀ ਸ਼ਕਲ ਵਿੱਚ ਮਾਰਕੀਟ ਕਮੇਟੀ ਸ਼ਾਹਕੋਟ ਦੇ ਦਫਤਰ ਲਿਆਂਦਾ।ਇਸ ਮੌਕੇ ਉਨਾਂ ਨਾਲ ਉਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।ਮਾਰਕੀਟ ਕਮੇਟੀ ਦੇ ਦਫਤਰ ਸਰਦਾਰ ਬਲਕਾਰ ਸਿੰਘ ਕੈਬਨਟ ਮੰਤਰੀ ਪੰਜਾਬ, ਸ੍ਰੀ ਸੁਸ਼ੀਲ ਰਿੰਕੂ ਮੈਂਬਰ ਪਾਰਲੀਮੈਂਟ ਜਲੰਧਰ, ਸੰਤ ਬਲਵੀਰ ਸਿੰਘ ਜੀ ਸੀਚੇਵਾਲ ਰਾਜ ਸਭਾ ਮੈਂਬਰ,ਮੈਡਮ ਰਾਜਵਿੰਦਰ ਕੌਰ ਥਿਆੜਾ ਸਕੱਤਰ, ਅਤੇ ਸੁਭਾਸ਼ ਸ਼ਰਮਾ ਉਚੇਚੇ ਤੌਰ ਤੇ ਸ਼ਾਮਿਲ ਹੋਏ।ਸਰਕਾਰੀ ਫਾਰਮੈਲਿਟੀ ਪੂਰੀ ਕਰਨ ਉਪਰੰਤ ਵੱਖ ਵੱਖ ਪਾਰਟੀ ਆਗੂਆਂ ਅਤੇ ਸਨੇਹੀਆਂ ਨੇ ਬਲਵੀਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਬਲਵੀਰ ਸਿੰਘ ਢੰਡੋਵਾਲ ਪਾਰਟੀ ਦੇ ਇੱਕ ਵਫਾਦਾਰ ਸਿਪਾਹੀ ਹਨ, ਜਿਸ ਕਰਕੇ ਪਾਰਟੀ ਨੇ ਉਨਾਂ ਨੂੰ ਇਹ ਅਹੁੱਦਾ ਨਿਵਾਜਿਆ। ਉਨਾਂ ਕਿਹਾ ਕਿ ਇਸੇ ਨੂੰ ਬਦਲਾਅ ਕਹਿੰਦੇ ਹਨ ਕਿ ਪਾਰਟੀ ਨੇ ਇੱਕ ਪੱਲੇਦਾਰ ਨੂੰ ਅੱਜ ਚੇਅਰਮੈਨ ਬਣਾ ਦਿੱਤਾ। ਇਸ ਮੌਕੇ ਨਵੇ ਬਣੇ ਚੇਅਰਮੈਨ ਬਲਵੀਰ ਸਿੰਘ ਨੇ ਜਿਥੇ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦਾ ਧੰਨਵਾਦ ਕੀਤਾ ਉਥੇ ਉਨਾਂ ਨੇ ਇਸ ਸ਼ੁੱਭ ਅਵਸਰ ਤੇ ਪਹੁੰਚੇ ਸਾਰੇ ਦਰਜਾ ਬਦਰਜਾ ਮੰਤਰੀ ਸਾਹਿਬਾਨ ਅਤੇ ਦੋਸਤਾਂ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋ ਇਲਾਵਾ ਸਰਬਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ, ਹਰਜਿੰਦਰ ਸਿੰਘ ਸੀਚੇਵਾਲ ਵਾਈਸ ਪ੍ਰਧਾਨ ਬੀਸੀ ਵਿੰਗ , ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਆਪ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਰਾਮਪੁਰ, ਵਰੁਣ ਕੁਮਾਰ ਚੇਅਰਮੈਨ ਮਾਰਕੀਟ ਕਮੇਟੀ ਰਾਜਾਸਾਂਸੀ, ਨਿਰਮਲ ਸਿੰਘ ਮੱਲ ਪੀ ਏ, ਰਣਜੀਤ ਸਿੰਘ ਰਾਣਾਂ ਪੀ ਏ, ਸਤੀਸ਼ ਰਿਹਾਨ, ਬੂਟਾ ਸਿੰਘ ਕਲਸੀ, ਜਤਿੰਦਰ ਪਾਲ ਸਿੰਘ ਬੱਲਾ,ਮਨੋਜ ਕੁਮਾਰ ਅਰੋੜਾ ਵਾਈਸ ਪ੍ਰਧਾਨ ( ਯੂਥਵਿੰਗ ) ਜਿਲਾ ਜਲੰਧਰ, ਮਨਦੀਪ ਸਿੰਘ ਝੀਤਾ ਸਕੱਤਰ ਯੂਥਵਿੰਗ ਜਿਲਾ ਜਲੰਧਰ, ਸੁੱਚਾ ਗਿੱਲ ਪ੍ਰਧਾਨ ਐਸ ਸੀ ਵਿੰਗ ਸ਼ਾਹਕੋਟ, ਜਸਪਾਲ ਸਿੰਘ ਮਿਗਲਾਨੀ ਜਿਲਾ ਸਕੱਤਰ ਟਰੇਡ ਵਿੰਗ, ਕੁਲਦੀਪ ਸਿੰਘ ਦੀਦ ਪ੍ਰਧਾਨ ਵਪਾਰ ਮੰਡਲ ਇੰਡਸਟਰੀ ਵਿੰਗ ਸ਼ਾਹਕੋਟ, ਨਵਨੀਤ ਸਿੰਘ ਸਾਬਕਾ ਬਲਾਕ ਪ੍ਰਧਾਨ ਸ਼ਾਹਕੋਟ, ਰੂਪ ਲਾਲ ਸ਼ਰਮਾਂ ਸਾਬਕਾ ਹਲਕਾ ਇੰਚਾਰਜ ਸ਼ਾਹਕੋਟ ਅਤੇ ਸ਼ੋਸ਼ਲ ਮੀਡੀਆ ਇੰਚਾਰਜ, ਬਲਜਿੰਦਰ ਸਿੰਘ ਖਿੰਡਾ, ਕੁਲਵੰਤ ਸਿੰਘ ਕੰਤਾ ਢੰਡੋਵਾਲ, ਰਮੇਸ਼ ਹੰਸ, ਕਪਿਲ ਚੋਪੜਾ, ਰਜਿੰਦਰ ਸਿੰਘ ਭੁੱਲਰ, ਬਲਜੀਤ ਸਿੰਘ ਹੇਰਾਂ, ਵਰਿੰਦਰ ਸਿੰਘ ਸਰਪੰਚ ਮੰਡਾਲਾ, ਜਸਵੀਰ ਸਿੰਘ ਜਲਾਲਪੁਰੀ, ਦਲਬੀਰ ਸਿੰਘ ਕਿਲੀ, ਅਮਨਦੀਪ ਸਿੰਘ ਟੁਰਨਾਂ,ਡਾ. ਹਰਜੀਤ ਸਿੰਘ ਅਤੇ ਦਰਜਾ ਬਦਰਜਾ ਅਹੁਦੇਦਾਰ ਅਤੇ ਸੈਂਕੜੇ ਵਰਕਰ ਹਾਜ਼ਰ ਸਨ।