Thursday, June 19, 2025
LocalPunjab

ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਂਸਕ ਦੀ ਮਹੀਨਾਂਵਾਰ ਮੀਟਿੰਗ ਜਸਵੰਤ ਰਾਏ ਦੀ ਅਗਵਾਈ ਹੇਠ ਹੋਈ।

ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਂਸਕ ਦੀ ਮਹੀਨਾਂਵਾਰ ਮੀਟਿੰਗ ਜਸਵੰਤ ਰਾਏ ਦੀ ਅਗਵਾਈ ਹੇਠ ਹੋਈ।

ਸ਼ਾਹਕੋਟ / ਮਲਸੀਆਂ 7 ਨਵੰਬਰ ( ਰਣਜੀਤ ਬਹਾਦੁਰ ):- ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਂਸਕ ਦੀ ਮਹੀਨਾਂਵਾਰ ਮੀਟਿੰਗ ਸ਼ਹਿਰੀ ਮੰਡਲ ਨਕੋਦਰ/ਸ਼ਾਹਕੋਟ ਸਬ ਅਰਬਨ ਮੰਡਲ ਨਕੋਦਰ ਵਿਖੇ ਪ੍ਰਧਾਨ ਜਸਵੰਤ ਰਾਏ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਸਭ ਤੋ ਪਹਿਲਾਂ ਵਿਛੜੇ ਸਾਥੀ ਡਵੀਜਨ ਨਕੋਦਰ ਦੇ ਪ੍ਰਧਾਨ ਜਗਦੀਸ਼ ਕਲੇਰ ਅਤੇ ਕਰਤਾਰਪੁਰ ਦੇ ਵਿੱਤ ਸਕੱਤਰ ਸੁਭਾਸ਼ ਚੰਦਰ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੈਨਸ਼ਨਰਾਂ ਦੀਆਂ ਮੰਗਾਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ 2,59 ਦਾ ਫੈਕਟਰ ਸਾਰਿਆਂ ਤੇ ਲਾਗੂ ਕੀਤਾ ਜਾਵੇ, ਡੀਏ ਦੀਆਂ ਕਿਸ਼ਤਾਂ 12 ਫੀਸਦੀ ਵਧਾਕੇ ਤੁਰੰਤ ਦਿੱਤੀਆਂ ਜਾਣ, ਮੈਡੀਕਲ ਕੈਸ਼ਲੈਸ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਜਨਵਰੀ 16 ਅਤੇ ਜੀਨ 21 ਤੱਕ ਲੀਵ ਐਡ ਕੈਸ਼ਮੈਂਟ ਦਿੱਤੀ ਜਾਵੇ, ਵਧੇ ਸਕੇਲਾਂ ਦਾ ਏਰੌਅਰ ਤੁਰੰਤ ਦਿੱਤਾ ਜਾਵੇ। ਪ੍ਰਧਾਨ ਜਸਵੰਤ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਮੀਟਿੰਗ ਦਾ ਸਮਾਂ ਦੇਕੇ ਗੱਲ ਕਰਨ ਤੋ ਤੁਰੰਤ ਪਿੱਛੇ ਹਟ ਜਾਂਦੀ ਹੈ। ਸਰਕਾਰ ਮੰਗਾਂ ਮੰਨਣ ਦੇ ਬਾਵਜੂਦ ਵੀ ਉਹ ਲਾਗੂ ਕਰਨ ਨੂੰ ਤਿਆਰ ਨਹੀ, ਜਿਸਦੇ ਖਿਲਾਫ ਸਾਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦੀ ਜਰੂਰਤ ਹੈ।

ਇਸ ਮੌਕੇ ਸੰਤੋਖ ਸਿੰਘ ਨਾਹਲ, ਦਰਸ਼ਨ ਸਿੰਘ, ਬਿਹਾਰੀ ਲਾਲ, ਸੋਢੀ ਰਾਮ, ਹਰਭਜਨ ਸਿੰਘ ਐਸ ਡੀ ਓ, ਰਵੇਲ ਸਿੰਘ, ਰਾਮ ਮੂਰਤੀ, ਅਮਰ ਸਿੰਘ, ਨਿਰਮਲ ਸਿੰਘ, ਫੁਮਨ ਸਿੰਘ, ਲਖਵਿੰਦਰ ਸਿੰਘ, ਸੁਰਜੀਤ ਸ਼ਾਮਪੁਰ, ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਸਟੇਜ ਸਕੱਤਰ ਦਾ ਕਾਰਜ ਭਾਰ ਮੋਹਨ ਲਾਲ ਸਮਾਇਲਪੁਰ ਨੇ ਨਿਭਾਇਆ।