Thursday, June 19, 2025
Punjab

ਪੰਜਾਬ ਸਰਕਾਰ ਵੱਲੋਂ 830 ਖਾਲੀ ਪੋਸਟਾਂ ਨੂੰ ਖਤਮ ਕਰਨ ਦਾ ਜਾਰੀ ਨੋਟੀਫਿਕੇਸ਼ਨ ਆਮ ਆਦਮੀ ਪਾਰਟੀ ਸਰਕਾਰ ਦਾ ਨਿੱਜੀਕਰਨ ਦਾ ਏਜੰਡਾ ਥੈਲੇ ਤੋੰ ਬਾਹਰ ਆਇਆ —– ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ )

ਪੰਜਾਬ ਸਰਕਾਰ ਵੱਲੋਂ 830 ਖਾਲੀ ਪੋਸਟਾਂ ਨੂੰ ਖਤਮ ਕਰਨ ਦਾ ਜਾਰੀ ਨੋਟੀਫਿਕੇਸ਼ਨ ਆਮ ਆਦਮੀ ਪਾਰਟੀ ਸਰਕਾਰ ਦਾ ਨਿੱਜੀਕਰਨ ਦਾ ਏਜੰਡਾ ਥੈਲੇ ਤੋੰ ਬਾਹਰ ਆਇਆ —– ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) 

ਜਲੰਧਰ 5 ਨਵੰਬਰ ( ਨ . ਪੋ . ਬਿਊਰੋ)

ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ, ਵਿੱਤ ਸਕੱਤਰ ਗੁਲਜ਼ਾਰ ਖਾਨ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਲਹਿਰਾ, ਨਵਪ੍ਰੀਤ ਬੱਲੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ 830 ਖਾਲੀ ਪੋਸਟਾਂ ਨੂੰ ਖਤਮ ਕਰਨ ਦੇ ਜਾਰੀ ਨੋਟੀਫਿਕੇਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਨਿੱਜੀਕਰਨ ਦਾ ਏਜੰਡਾ ਥੈਲੇ ਤੋੰ ਬਾਹਰ ਆ ਗਿਆ ਹੈ। ਸ਼ਹੀਦੇ-ਆਜਮ ਸ. ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਦੱਸੇ ਰਾਹ ‘ਤੇ ਚੱਲਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਪਬਲਿਕ ਸੈਕਟਰ ਨੂੰ ਖਤਮ ਕਰਨ ਵੱਲ ਹੋ ਗਈ ਹੈ। ਪੰਜਾਬ ‘ਚ ਨਸ਼ਿਆਂ ਨੂੰ ਖਤਮ ਕਰਨ ਦੀ ਥਾਂ ਨੌਜਵਾਨਾਂ ਦੇ ਰੁਜ਼ਗਾਰ ਨੂੰ ਖ਼ਤਮ ਕਰਨ ਵੱਲ ਤੁਰ ਪਈ ਹੈ। ਆਗੂਆਂ ਨੇ ਕਿਹਾ ਡਾਕਟਰਾਂ ਤੋ ਲੈ ਕੇ ਨਰਸਿੰਗ ਸਟਾਫ ਕਲਰਕ, ਪੁਲਿਸ ਦੀਆਂ ਖਾਲੀ   ਪੋਸਟਾਂ ਭਰਨ ਦੀ ਥਾਂ ਇਨ੍ਹਾਂ ਨੂੰ ਖਤਮ ਕਰਨ ਦਾ ਨੋਟੀਫਿਕੇਸਨ ਜਾਰੀ ਕਰਕੇ ਇਹ ਸਰਕਾਰ ਲੋਕ ਹਿੱਤਾਂ ਨੰ ਤਿਲਾਂਜਲੀ ਦੇ ਕੇ ਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ। ਨੌਕਰੀਆਂ ਦੇਣ ਦੇ ਚੋਣ ਵਾਅਦੇ ਕਰਨ ਅਤੇ ਵੱਡੇ ਵੱਡੇ ਅਖਬਾਰੀ ਇਸ਼ਤਿਹਾਰਾਂ ਰਾਹੀ ਹਜ਼ਾਰਾਂ ਨੌਕਰੀਆਂ ਭਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਹੁਣ ਨੌਕਰੀਆਂ ਖਤਮ ਕਰਨ ਵੱਲ ਤੁਰ ਪਈ ਹੈ ਜਿਸਦਾ ਪੰਜਾਬ ਦੇ ਮੁਲਾਜ਼ਮ ਡੱਟ ਕੇ ਹਰ ਪਲੇਟਫ਼ਾਰਮ ਰਾਹੀ ਵਿਰੋਧ ਕਰਨਗੇ। ਇਸ ਮੌਕੇ ਸੁਖਵਿੰਦਰ ਸਿੰਘ ਦੋਦਾ, ਪ੍ਰਗਟ ਸਿੰਘ ਜੰਬਰ ਸ੍ਰੀ ਮੁਕਤਸਰ ਸਾਹਿਬ, ਬਿੱਕਰ ਸਿੰਘ ਮਾਖਾ ਮਾਨਸਾ,ਅਮਨ ਬਾਗਪੁਰੀ ,ਕੰਵਲਜੀਤ ਸੰਗੋਵਾਲ ਜਲੰਧਰ, ਗੁਰਜੀਤ ਸਿੰਘ, ਗੁਰਮੀਤ ਸਿੰਘ ਖ਼ਾਲਸਾ ਮੋਹਾਲੀ, ਭੂਪਿੰਦਰ ਪਾਲ ਕੌਰ ਤਲਵੰਡੀ ਸਾਬੋ, ,ਗੁਰਦੀਪ ਸਿੰਘ, ਕਰਮਦੀਨ ਸੰਗਰੂਰ,ਅਵਤਾਰ ਸਿੰਘ ਮੂਣਕ ,ਚਰਨਜੀਤ ਸਿੱਧੂ ਜਲ ਸਰੋਤ ਵਿਭਾਗ,ਸੋਮ ਸਿੰਘ ਗੁਰਦਾਸਪੁਰ,ਅਮਨ ਲੰਬੀ, ਬਾਬੂ ਸਿੰਘ ਫਰੀਦਕੋਟ, ਸੁੱਚਾ ਸਿੰਘ ਚਾਹਲ, ਸਿਕੰਦਰ ਸਿੰਘ ਢੇਰ ਰੋਪੜ, ਰੇਸ਼ਮ ਸਿੰਘ ਫਾਜਿਲਕਾ ,ਲਖਵਿੰਦਰ ਸਿੰਘ ਲਾਡੀ,ਪਰਮਲ ਧਨੌਲਾ,ਜਗਤਾਰ ਸਿੰਘ ਖਮਾਣੋ, ਹਰਮਿੰਦਰ ਪਾਲ ਸ੍ਰੀ ਫਤਿਹਗੜ ਸਾਹਿਬ, ਲਾਲ ਚੰਦ ਨਵਾਂ ਸ਼ਹਿਰ ,ਜਗਮੀਤ ਸਿੰਘ ,ਗੁਰੇਕ ਸਿੰਘ ,ਕਮਲ ਕੁਮਾਰ ਨੇ ਮੰਗ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਇਹ ਖਾਲੀ ਪੋਸਟਾਂ ਖਤਮ ਕਰਨ ਦੀ ਬਜਾਏ ਭਰੀਆਂ ਜਾਣ।ਇਹ ਜਾਣਕਾਰੀ ਪ੍ਰੈੱਸ ਨੂੰ ਪਸਸਫ(ਵਿਗਿਆਨਿਕ)ਦੇ ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਦਿੱਤੀ।