ਸ਼ਾਹਕੋਟ ਪੁਲਿਸ ਸਟੇਸ਼ਨ ਦੀ ਮਲਸੀਆਂ ਚੌਕੀ ਦੇ ਇੰਚਾਰਜ ਨੇ ਚੋਰ ਫੜਕੇ ਉਸ ਕੋਲੋ ਚੋਰੀ ਹੋਇਆ ਸਮਾਨ ਕੀਤਾ ਬਰਾਮਦ।
ਸ਼ਾਹਕੋਟ ਪੁਲਿਸ ਸਟੇਸ਼ਨ ਦੀ ਮਲਸੀਆਂ ਚੌਕੀ ਦੇ ਇੰਚਾਰਜ ਨੇ ਚੋਰ ਫੜਕੇ ਉਸ ਕੋਲੋ ਚੋਰੀ ਹੋਇਆ ਸਮਾਨ ਕੀਤਾ ਬਰਾਮਦ।
ਸ਼ਾਹਕੋਟ / ਮਲਸੀਆਂ 3 ਨਵੰਬਰ ( ਰਣਜੀਤ ਬਹਾਦੁਰ ):- ਪਿਛਲੇ ਕਈ ਦਿਨਾਂ ਤੋ ਸ਼ਾਹਕੋਟ ਅਤੇ ਮਲਸੀਆਂ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ ਨੂੰ ਨੱਥ ਪਾਉਣ ਲਈ ਸ਼ਾਹਕੋਟ ਪੁਲਿਸ ਭਾਂਵੇ ਕਾਫੀ ਮੁਸਤੈਦੀ ਵਿਖਾ ਰਹੀ ਸੀ ਪਰ ਸ਼ਾਤਿਰ ਚੋਰ ਉਨਾਂ ਨੂੰ ਫਿਰ ਵੀ ਚਕਮਾਂ ਦੇ ਕੇ ਆਪਣਾਂ ਕੰਮ ਕਰਨ ਵਿੱਚ ਸਫਲ ਹੋ ਹੀ ਜਾਂਦੇ ਸਨ।
ਐਸ ਐਸ ਪੀ ( ਦਿਹਾਤੀ ) ਜਲੰਧਰ ਸ. ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਨਰਿੰਦਰ ਸਿੰਘ ਔਜਲਾ ਡੀ ਐਸ ਪੀ ਸ਼ਾਹਕੋਟ ਦੀ ਅਗਵਾਈ ਹੇਠ ਸ਼ਾਹਕੋਟ ਪੁਲਿਸ ਵੱਲੋ ਮਾੜੇ ਅਨਸਰਾਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਜਸਵਿੰਦਰ ਸਿੰਘ ਪੀ ਪੀ ਐਸ ਮੁੱਖ ਅਫਸਰ ਥਾਣਾਂ ਸ਼ਾਹਕੋਟ ਵੱਲੋ ਸਮੇਤ ਪੁਲਿਸ ਪਾਰਟੀ ਚੋਰੀ ਦੇ ਸਮਾਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਏ ਐਸ ਆਈ ਦਿਨੇਸ਼ ਕੁਮਾਰ ਚੌਂਕੀ ਇੰਚਾਰਜ ਮਲਸੀਆਂ ਨੂੰ ਮਿਤੀ 3 ਨਵੰਬਰ ਨੂੰ ਤਰਲੋਕ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪੱਤੀ ਲਕਸੀਆਂ ਨੇ ਇਤਲਾਹ ਦਿੱਤੀ ਸੀ ਕਿ 31 ਅਕਤੂਬਰ ਦੀ ਰਾਤ ਨੂੰ ਉਹ ਆਪਣਾਂ ਮੋਬਾਇਲ ਫੋਨ ਰੈਡਮੀ ਚਾਰਜਰ ਤੇ ਲਗਾਕੇ ਆਪਣੇ ਘਰ ਸੁੱਤਾ ਪਿਆ ਸੀ ਕਿ ਜਦੋ ਸਵੇਰੇ ਤੜਕੇ ਕਰੀਬ 4 ਕੁ ਵਜੇ ਜਦੋ ਉਹ ਉਠਿਆ ਤਾਂ ਉਸਦਾ ਮੋਬਾਇਲ ਫੋਨ, ਰਸੋਈ ਵਿੱਚੋ ਇਲੈਕਟ੍ਰਾਨਿਕ ਚੁੱਲਾ ਚੋਰੀ ਹੋ ਚੁਕਾ ਸੀ। ਅੱਜ ਮਲਸੀਆਂ ਚੌਕੀ ਇੰਚਾਰਜ ਦਿਨੇਸ਼ ਕੁਮਾਰ ਨੇ ਮਲਸੀਆਂ ਦੇ ਹੀ ਇੱਕ ਨੌਜਵਾਨ ਲਵਪ੍ਰੀਤ ਸਿੰਘ ਉਰਫ ਲਵ ਉਰਫ ਲੱਭੀ ਪੁੱਤਰ ਸੁਨੀਲ ਦੱਤ ਵਾਸੀ ਪੱਤੀ ਲਕਸੀਆਂ ( ਮਲਸੀਆਂ ) ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤਾ ਇੱਕ ਮੋਬਾਇਲ ਰੈਡਮੀ, ਇਲੈਕਟ੍ਰਾਨਿਕ ਚੁੱਲਾ, ਇੱਕ ਐਲ ਈ ਡੀ,ਇੱਕ ਹੋਰ ਫੋਨ ਅਤੇ ਇੱਕ ਟੈਬਲੈਟ ਬਰਾਮਦ ਕੀਤਾ। ਉਨਾਂ ਦੱਸਿਆ ਕਿ ਦੋਸ਼ੀ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛ ਗਿੱਛ ਕੀਤੀ ਜਾ ਸਕੇ।