Friday, June 20, 2025
CrimeLocalPunjab

ਪ੍ਰਾਈਮ ਐਜੁਕੇਸ਼ਨਲ ਸਰਵਿਸ ਸ਼ਾਹਕੋਟ ਦੇ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ

ਪ੍ਰਾਈਮ ਐਜੁਕੇਸ਼ਨਲ ਸਰਵਿਸ ਸ਼ਾਹਕੋਟ ਦੇ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ

 

ਸ਼ਾਹਕੋਟ : 3 ਨਵੰਬਰ ( ਰਣਜੀਤ ਬਹਾਦੁਰ ):-ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਵੀਰਵਾਰ ਨੂੰ ਚੋਰ ਨੇ ਮੋਗਾ ਰੋਡ ਸਥਿਤ ਪ੍ਰਾਈਮ ਐਜੁਕੇਸ਼ਨਲ ਸਰਵਿਸ ਦੀ ਪਾਰਕਿੰਗ ‘ਚੋਂ ਇਕ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ ਕਰ ਲਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਹੈੱਡ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੋਗਾ ਰੋਡ ‘ਤੇ ਆਈਲਟਸ ਅਕੈਡਮੀ ਹੈ। ਇਸ ਦੇ ਨਾਲ ਹੀ ਗਲੀ ਵਿਚ ਉਨ੍ਹਾਂ ਦੀ ਪਾਰਕਿੰਗ ਹੈ। ਵੀਰਵਾਰ ਨੂੰ 11 ਵਜੇ ਦੇ ਕਰੀਬ ਚੋਰ ਪਾਰਕਿੰਗ ਵਿਚ ਪਹੁੰਚਿਆ ਤੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-08-ਡੀਪੀ-8153 ਚੋਰੀ ਕਰਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਦੀ ਅਕੈਡਮੀ ‘ਚ ਪੜ੍ਹਦੇ ਵਿਦਿਆਰਥੀ ਮੁਹੰਮਦ ਰਫੀ ਦਾ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।