Thursday, June 19, 2025
LocalPunjab

ਸ਼ਾਹਕੋਟ ‘ਚ ਔਰਤਾਂ ਨੇ ਵਰਤ ਰੱਖ ਕੇ ਪਤੀ ਦੀ ਲੰਮੀ ਉਮਰ ਦੀ ਕੀਤੀ ਕਾਮਨਾ

ਸ਼ਾਹਕੋਟ ‘ਚ ਔਰਤਾਂ ਨੇ ਵਰਤ ਰੱਖ ਕੇ ਪਤੀ ਦੀ ਲੰਮੀ ਉਮਰ ਦੀ ਕੀਤੀ ਕਾਮਨਾ

ਸ਼ਾਹਕੋਟ, 1 ਨਵੰਬਰ ( ਰਣਜੀਤ ਬਹਾਦੁਰ ) : ਸਥਾਨਕ ਮੁਹੱਲਾ ਮਾਡਲ ਟਾਊਨ ਵਾਰਡ ਨੰਬਰ 13 ਵਿਖੇ ਕਰਵਾ ਚੌਥ ਦਾ ਤਿਉਹਾਰ ਰਾਕੇਸ਼ ਕੁਮਾਰ ਤੇ ਪੰਚਾਇਤ ਸਕੱਤਰ ਅਕਾਸ਼ਦੀਪ ਦੇ ਘਰ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਸੁਹਾਗਣਾ ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਉਂਦੀਆਂ ਹਨ। ਇਸ ਦਿਨ ਸੁਹਾਗਣਾ ਆਪਣੇ ਪਤੀ ਦੀ ਲੰਮੀ ਉਮਰ ਲਈ ਸਰਗੀ ਵੇਲੇ ਤੋਂ ਚੰਦਰਮਾ ਦੇ ਨਿਕਲਣ ਤੱਕ ਵਰਤ ਰੱਖਦੀਆਂ ਹਨ। ਮੁਹੱਲਾ ਮਾਡਲ ਟਾਊਨ ਸ਼ਾਹਕੋਟ ਦੀਆਂ ਔਰਤਾਂ ਵੱਲੋਂ ਵੀ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਕਮਲਜੀਤ, ਮਧੂ ਸ਼ਰਮਾ, ਰੇਖਾ ਸ਼ਰਮਾ, ਜੋਤੀ, ਮੁਸਕਾਨ, ਪ੍ਰੀਤੀ ਸ਼ਰਮਾ, ਜੋਤੀ ਸ਼ਰਮਾ, ਸੰਜਨਾ ਅਰੋੜਾ, ਬਲਜੀਤ ਕੌਰ, ਲਵਦੀਪ ਕੌਰ, ਹਰਵਿੰਦਰ ਕੌਰ, ਸੁਨੀਤਾ ਸ਼ਰਮਾ, ਵਿਜੇ ਕੁਮਾਰੀ ਆਦਿ ਹਾਜ਼ਰ ਸਨ।