ਔਰਥੋਕੇਅਰ ਐਂਡ ਐਕਸ ਰੇ ਸੈਂਟਰ ਸ਼ਾਹਕੋਟ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ। ਕੈਂਪ ਵਿੱਚ 200 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ – ਡਾ. ਤਜਿੰਦਰ ਭੱਲਾ
ਔਰਥੋਕੇਅਰ ਐਂਡ ਐਕਸ ਰੇ ਸੈਂਟਰ ਸ਼ਾਹਕੋਟ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ।
ਕੈਂਪ ਵਿੱਚ 200 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ – ਡਾ. ਤਜਿੰਦਰ ਭੱਲਾ
ਸ਼ਾਹਕੋਟ 29 ਅਕਤੂਬਰ ( ਰਣਜੀਤ ਬਹਾਦੁਰ ):- ਗੁਰਦੁਆਰਾ ਸਿੰਘ ਸਭਾ ਰੋਡ ( ਨਜਦੀਕ ਮਿਸ਼ਨ ਹਸਪਤਾਲ) ਔਰਥੋ ਕੇਅਰ ਐਂਡ ਐਕਸਰੇ ਸੈਂਟਰ ਸ਼ਾਹਕੋਟ ਵੱਲੋਂ ਡਾਕਟਰ ਤਜਿੰਦਰ ਭੱਲਾ ਅਤੇ ਡਾਕਟਰ ਅਨੁਪਮਾ ਅਰੋੜਾ ਦੀ ਅਗਵਾਈ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਉੱਘੇ ਸਮਾਜ ਸੇਵਕ ਰਾਜਾ ਅਰੋੜਾ ਨੇ ਦੱਸਿਆ ਕਿ ਡਾਕਟਰ ਤਜਿੰਦਰ ਭੱਲਾ, ਡਾਕਟਰ ਸ਼ਭਿਆ ਗਾਬਾ ਅਤੇ ਡਾਕਟਰ ਅਨੁਪਮਾ ਅਰੋੜਾ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਾਹਕੋਟ ਸ਼ਹਿਰ ਤੋਂ ਲਗਭਗ 200 ਦੇ ਕਰੀਬ ਮਰੀਜ਼ਾਂ ਨੇ ਆਪਣਾਂ ਚੈਕਅੱਪ ਕਰਵਾਇਆ। ਜਿਸ ਵਿੱਚ ਬੀਪੀ, ਸ਼ੂਗਰ, ਐਕਸ ਰੇ ਅਤੇ ਹੱਡੀਆਂ ਦੇ ਰੋਗਾਂ ਦੀ ਜਾਂਚ ਕੀਤੀ ਗਈ ਅਤੇ ਮੌਕੇ ਤੇ ਹੀ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿੱਚ ਹਾਜ਼ਰ ਮਰੀਜ਼ਾਂ ਲਈ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਸੀ। ਇਸ ਕੈਂਪ ਦਾ ਉਦਘਾਟਨ ਅਰੋੜਾ ਮਹਾਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ, ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਖਤਰੀ ਮਹਾਸਭਾ ਦੇ ਪ੍ਰਧਾਨ ਰਾਕੇਸ਼ ਭੱਲਾ ਨੇ ਸਾਂਝੇ ਰੂਪ ਵਿੱਚ ਕੀਤਾ । ਇਸ ਮੌਕੇ ਪ੍ਰਧਾਨ ਪ੍ਰਵੀਨ ਗਰੋਵਰ ਅਤੇ ਮਾਸਟਰ ਰਮਨ ਗੁਪਤਾ ਨੇ ਦੱਸਿਆ ਕਿ ਗਰੀਬ ਅਤੇ ਲੋੜਵੰਦ ਲੋਕਾਂ ਲਈ ਅਜਿਹੇ ਕੈਂਪ ਲਗਾਉਣਾ ਬਹੁਤ ਹੀ ਨੇਕ ਅਤੇ ਸਲਾਘਾਯੋਗ ਉਪਰਾਲਾ ਹੈ ਅਤੇ ਆਮ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਦਰਸ਼ਨ ਅਰੋੜਾ ਸਰਪ੍ਰਸਤ ਅਰੋੜਾ ਮਹਾਸਭਾ, ਵਿਜੈ ਰਿਹਾਨ, ਰਾਜਾ ਅਰੋੜਾ ਸਟੇਟ ਕਮੇਟੀ ਮੈਂਬਰ ਵਪਾਰ ਸੈੱਲ ਬੀਜੇਪੀ ਪੰਜਾਬ , ਸੋਨੀ ਮਹਿਰਾ ਆਰਟਿਸਟ, ਗੌਰਵ ਅਰੋੜਾ, ਪਰਦੀਪ ਸ਼ਰਮਾ, ਸੈਮ ਲੈਬ ਦੀ ਸਮੂਹ ਟੀਮ, ਪ੍ਰਿਤਪਾਲ ਸਿੰਘ , ਰਾਜੇਸ਼ ਜੁਨੇਜਾ, ਗੋਪੀ ਸ਼ਾਹਕੋਟ, ਰੋਹਿਤ ਮੈਸਨ ਆਦਿ ਹਾਜ਼ਰ ਸਨ