Thursday, June 19, 2025
LocalPunjab

ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਵੱਲੋ ਮਾਲ ਵਿਭਾਗ ਦੇ ਕੰਮ ਲਾਲ ਲਕੀਰ ਸਰਵੇ ‘ਤੇ ਬੀ ਐੱਲ ਓ ਨੂੰ ਨਾ ਲਗਾਉਣ ਸਬੰਧੀ ਸੌਂਪਿਆ ਗਿਆ ਮੰਗ ਪੱਤਰ

 

ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਵੱਲੋ ਮਾਲ ਵਿਭਾਗ ਦੇ ਕੰਮ ਲਾਲ ਲਕੀਰ ਸਰਵੇ ‘ਤੇ ਬੀ ਐੱਲ ਓ ਨੂੰ ਨਾ ਲਗਾਉਣ ਸਬੰਧੀ ਸੌਂਪਿਆ ਗਿਆ ਮੰਗ ਪੱਤਰ 

 

ਸ਼ਾਹਕੋਟ 26 ਅਕਤੂਬਰ ( ਰਣਜੀਤ ਬਹਾਦੁਰ ):- ਬਲਾਕ ਸ਼ਾਹਕੋਟ ਦੀਆਂ ਸਭ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਵੱਲੋ ਮਾਲ ਵਿਭਾਗ ਦੇ ਕੰਮ ਲਾਲ ਲਕੀਰ ਸਰਵੇ ‘ਤੇ ਬੀ ਐੱਲ ਓ ਨੂੰ ਨਾ ਲਗਾਉਣ ਸੰਬੰਧੀ  ਨਾਇਬ ਤਹਿਸੀਲਦਾਰ ਸ਼ਾਹਕੋਟ  ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਤੋ ਪਹਿਲਾਂ ਸਮੂਹ ਅਧਿਆਪਕ ਅਤੇ ਮੁਲਾਜਮ ਜਥੇਬੰਦੀਆਂ ਵੱਲੋ ਐਸ ਡੀ ਐਮ ਦਫਤਰ ਸ਼ਾਹਕੋਟ ਦੇ ਸਾਹਮਣੇ ਇੱਕ ਰੋਸ ਰੈਲੀ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸਮੂਹਿਕ ਰੂਪ ਵਿੱਚ ਬੋਲਦਿਆਂ ਕਿਹਾ ਕਿ ਸਕੂਲਾਂ ਅੰਦਰ ਪਹਿਲਾਂ ਹੀ ਵੱਖ ਵੱਖ ਆਸਾਮੀਆਂ ਖਾਲੀ ਹੋਣ ਦੇ ਬਾਵਜੂਦ ਵਿਦਿਅਕ ਕੰਮਾਂ ਦੇ ਭਾਰ ਹੇਠ ਡਟੇ ਹੋਏ ਅਧਿਆਪਕਾਂ ਨੂੰ ਚੋਣਾਂ ਦੇ ਕੰਮ ਬੀ ਐੱਲ ਓ ਲਗਾਇਆ ਹੋਇਆ ਹੈ। ਹੁਣ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਟਵਾਰੀਆਂ ਵਾਲੇ ਕੰਮ ਨੂੰ ਵੀ ਬੀਐੱਲਓ ਕੋਲੋਂ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਲਗਭਗ ਡੇਢ ਸਾਲ ਦੀ ਟ੍ਰੇਨਿੰਗ ਲੈ ਕੇ ਫੀਲਡ ਵਿੱਚ ਕੰਮ ਕਰਨ ਵਾਲੇ ਪਟਵਾਰੀਆਂ ਦਾ ਕੰਮ ਸਕੂਲਾਂ ਦੇ ਅਧਿਆਪਕ ਕਿਵੇਂ ਸਹੀ ਤਰ੍ਹਾਂ ਨਾਲ ਕਰ ਸਕਣਗੇ। ਜਦੋਂ ਅਧਿਆਪਕ ਇਸ ਸਰਵੇ ਲਈ ਸਕੂਲਾਂ ਤੋਂ ਬਾਹਰ ਹੋਣਗੇ ਤਾਂ ਉਹਨਾਂ ਦੇ ਕੰਮ – ਯੂਡਾਈਸ, ਸਮਰੱਥ ਪ੍ਰੋਜੈਕਟ, ਬੱਚਿਆਂ ਨੂੰ ਪੜ੍ਹਾਈ, ਗ੍ਰਾਂਟਾਂ, ਖੇਡਾਂ ਦੇ ਕੰਮ ਤੇ ਡਾਕਾਂ ਦੇ ਜਵਾਬ ਕੌਣ ਦੇਵੇਗਾ, ਕੌਣ ਅਧਿਆਪਕਾਂ ਦੀ ਥਾਂ ਆ ਕੇ ਸਕੂਲਾਂ ਨੂੰ ਚਲਾਏਗਾ?

ਉਨਾਂ ਨੇ ਪੁਰਜੋਰ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ  ਅਪੀਲ ਹੈ ਕਿ ਸਰਕਾਰ ਅਧਿਆਪਕਾਂ ਨੂੰ ਅਜਿਹੇ ਗੈਰ ਵਿਦਿਅਕ ਕੰਮਾਂ ਉੱਤੇ ਨਾ ਲਗਾਏ ਅਤੇ ਸਰਕਾਰੀ ਸਕੂਲ ਸਿੱਖਿਆ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਲਈ ਖਾਲੀ ਆਸਾਮੀਆਂ ਨੂੰ ਭਰਿਆ ਜਾਵੇ, ਲੋੜੀਂਦੇ ਸੁਧਾਰ ਕੀਤੇ ਜਾਣ।

ਇਸ ਮੌਕੇ ਇਹਨਾਂ ਹੋਰਨਾਂ ਤੋ ਇਲਾਵਾ

ਅਮਰਪ੍ਰੀਤ ਸਿੰਘ ਝੀਤਾ ਬੀ ਐੱਡ ਅਧਿਆਪਕ ਫਰੰਟ ਸ਼ਾਹਕੋਟ,ਬੇਅੰਤ ਸਿੰਘ ਥਿੰਦ, ਕੇਵਲ ਸਿੰਘ ਈਟੀਟੀ ਯੂਨੀਅਨ, ਅੰਮ੍ਰਿਤਪਾਲ ਸਿੰਘ ਕੰਗ ਡੀਟੀਐੱਫ , ਰਕੇਸ਼ ਕੁਮਾਰ ਐਸ ਸੀ ਬੀ ਸੀ ਅਧਿਆਪਕ  ਯੂਨੀਅਨ ,ਸ਼ੇਖਰ ਚੰਦਰ ਐਲੀਮੈਂਟਰੀ ਟੀਚਰ ਯੂਨੀਅਨ ,ਗੁਰਮੁੱਖ ਸਿੰਘ ਐਸ ਐਲ ਏ ਯੂਨੀਅਨ , ਅੰਮ੍ਰਿਤਪਾਲ ਸਿੰਘ ਪੰਨੂ ਪੰਚਾਇਤ ਸੈਕਟਰੀ ਯੂਨੀਅਨ , ਦਮਨਦੀਪ ਸਿੰਘ ਪੀ ਐਸ ਐਮ ਐਸ ਯੂ ,ਨਰਿੰਦਰਪਾਲ ਸੀ ਐਡ ਵੀ ਯੂਨੀਅਨ,

ਜਗਜੀਤ ਸਿੰਘ ਐਸ ਐਸ ਏ / ਰਮਸਾ ਯੂਨੀਅਨ,

ਸਤਨਾਮ ਸਿੰਘ ਕੰਪਿਊਟਰ ਟੀਚਰ ਯੂਨੀਅਨ, ਇਲਾਵਾ ਦਵਿੰਦਰ ਸਿੰਘ ਪੰਧੇਰ, ਗੌਰਵ ਧਾਲੀਵਾਲ, ਰਣਜੀਤ ਸਿੰਘ ਸਿੱਧੂ, ਤੇਜਿੰਦਰ ਅਰੋੜਾ, ਕਮਲਜੀਤ ਸਿੰਘ ਜੱਸਲ, ਗੁਰਪ੍ਰੀਤ ਸਿੰਘ ਜੱਸਲ, ਅਮਰਪ੍ਰੀਤ ਸਿੰਘ ਧਿੰਜਨ, ਰਣਜੀਤ ਸਿੰਘ, ਨੀਰਜ ਕੁਮਾਰ, ਇੰਦਰਜੀਤ ਸਿੰਘ ਅਧਿਆਪਕ ਆਗੂ ਹਾਜ਼ਰ ਰਹੇ।