Friday, June 20, 2025
LocalPunjab

ਰੈੱਡ ਰਿਬਨ ਕਲੱਬ ਨੇ ਕੀਤਾ ਦੁਸ਼ਹਿਰਾ ਕਮੇਟੀ ਦੇ ਸਰੂਪਾਂ ਦਾ ਸਨਮਾਨ ਸਾਨੂੰ ਭਗਵਾਨ ਰਾਮ ਦੇ ਜੀਵਨ ਤੋਂ ਸੇਧ ਅਤੇ ਪ੍ਰੇਰਨਾ ਲੈਣੀ ਚਾਹੀਦੀ ਹੈ – ਰਮਨ ਗੁਪਤਾ

ਰੈੱਡ ਰਿਬਨ ਕਲੱਬ ਨੇ ਕੀਤਾ ਦੁਸ਼ਹਿਰਾ ਕਮੇਟੀ ਦੇ ਸਰੂਪਾਂ ਦਾ ਸਨਮਾਨ

ਸਾਨੂੰ ਭਗਵਾਨ ਰਾਮ ਦੇ ਜੀਵਨ ਤੋਂ ਸੇਧ ਅਤੇ ਪ੍ਰੇਰਨਾ ਲੈਣੀ ਚਾਹੀਦੀ ਹੈ – ਰਮਨ ਗੁਪਤਾ 

ਸ਼ਾਹਕੋਟ 24 ਅਕਤੂਬਰ ( ਰਣਜੀਤ ਬਹਾਦੁਰ ):- ਬੀਤੀ ਰਾਤ ਦੁਸ਼ਹਿਰਾ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰੋਵਰ ਅਤੇ ਵਾਈਸ ਚੇਅਰਮੈਨ ਰਾਜਾ ਅਰੋੜਾ ਨੇ ਦੱਸਿਆ ਕਿ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਅਤੇ ਸਾਡੇ ਸਾਰਿਆਂ ਦਾ ਸਾਂਝਾ ਤਿਉਹਾਰ ਦੁਸ਼ਹਿਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਕਮੇਟੀ ਸ਼ਾਹਕੋਟ ਵੱਲੋਂ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।  ਇਸ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਸੁੰਦਰ ਝਾਕੀਆਂ ਹਰ ਰੋਜ਼ ਦਿਖਾਈਆਂ ਜਾਂਦੀਆਂ ਹਨ । ਦੁਸ਼ਹਿਰਾ ਗਰਾਊਂਡ ਵਿੱਚ, ਮਹਾਰਾਜਾ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਖੜੇ ਕੀਤੇ ਗਏ ਹਨ ਜਿਨ੍ਹਾਂ ਨੂੰ ਦੁਸ਼ਹਿਰੇ ਵਾਲੇ ਦਿਨ ਅਗਨੀ ਭੇਟ ਕੀਤਾ ਜਾਵੇਗਾ। ਅੱਜ ਰੈਡ ਰਿਬਨ ਕਲੱਬ ਦੇ ਪ੍ਰਧਾਨ ਮਾਸਟਰ ਰਮਨ ਗੁਪਤਾ ਨੇ ਦੁਸ਼ਹਿਰੇ ਵਿੱਚ ਬਣੇ ਸਾਰੇ ਸਰੂਪ ਭਗਵਾਨ ਰਾਮ, ਮਾਤਾ ਸੀਤਾ, ਲਕਸ਼ਮਣ ਜੀ ਹਨੂਮਾਨ ਜੀ ,ਮਹਾਰਾਜਾ ਰਾਵਣ ਜੀ ਸਮੇਤ ਵਾਨਰ ਸੈਣਾ ਨੂੰ ਘਰ ਬੁਲਾ ਕੇ ਭੋਜਨ ਛਕਾਇਆ ਅਤੇ ਸਾਰੇ ਸਰੂਪਾਂ  ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਚੇਅਰਮੈਨ ਪ੍ਰਵੀਨ ਗਰੋਵਰ, ਵਾਈਸ ਚੇਅਰਮੈਨ ਰਾਜਾ ਅਰੋੜਾ, ਪ੍ਰਧਾਨ ਰਾਹੁਲ ਪੰਡਿਤ,ਦੀਪਕ ਸੋਬਤੀ ਆਰ . ਏ., ਮੈਡਮ ਮਮਤਾ ਗੁਪਤਾ, ਮੈਡਮ ਵੀਰਪਾਲ ਸ਼ਰਮਾ, ਮੈਡਮ ਜਯੋਤੀ ਧੀਰ,ਸ਼ਬਨਮ,ਰੈਡ ਰਿਬਨ ਕਲੱਬ ਦੇ ਸਕੱਤਰ ਮਾਸਟਰ ਰਕੇਸ਼ ਕੁਮਾਰ ਖਹਿਰਾ, ਮਾਸਟਰ ਕੁਲਦੀਪ ਸਚਦੇਵਾ, ਪ੍ਰਿੰਸੀਪਲ ਰਜੇਸ਼ ਪਰਾਸ਼ਰ, ਆਜ਼ਾਦ ਸਚਦੇਵਾ, ਵਤਸਲ ਗੁਪਤਾ, ਕਮਲਜੀਤ ਕੌਰ ਟਿਲੂ , ਮੈਡਮ ਕਿਰਨ ਅਰੋੜਾ,ਰਜੇਸ਼ ਜੁਨੇਜਾ,ਪ੍ਰਿਤਪਾਲ ਸਿੰਘ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਰਾਮ ਗੁਪਤਾ, ਪੰਕਜ ਗੁਪਤਾ, ਧਰਮਪਾਲ ਗੁਪਤਾ, ਕ੍ਰਿਸ਼ਵ ਗੁਪਤਾ ਹਾਜ਼ਰ ਸਨ