Friday, June 20, 2025
LocalPunjab

ਨੌਜਵਾਨ ਸਭਾ ਢੇਰੀਆਂ ਨੇ ਕਰਵਾਇਆ ਸਲਾਨਾਂ ਜਾਗਰਣ। ਸ਼ਾਹਕੋਟ ਦੇ ਲੋਕ ਆਪ ਦੀ ਕਮੇਟੀ ਬਨਾਉਣ ਤਾਂ ਜੋ ਸਰਬਪੱਖੀ ਵਿਕਾਸ ਹੋ ਸਕੇ: ਕਾਕੜ ਕਲਾਂ

ਨੌਜਵਾਨ ਸਭਾ ਢੇਰੀਆਂ ਨੇ ਕਰਵਾਇਆ ਸਲਾਨਾਂ ਜਾਗਰਣ।

ਸ਼ਾਹਕੋਟ ਦੇ ਲੋਕ ਆਪ ਦੀ ਕਮੇਟੀ ਬਨਾਉਣ ਤਾਂ ਜੋ ਸਰਬਪੱਖੀ ਵਿਕਾਸ ਹੋ ਸਕੇ: ਕਾਕੜ ਕਲਾਂ

ਸ਼ਾਹਕੋਟ 24 ਅਕਤੂਬਰ ( ਰਣਜੀਤ ਬਹਾਦੁਰ ):-ਸ੍ਰਃ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ (ਜਲੰਧਰ) ਆਮ ਆਦਮੀ ਪਾਰਟੀ ਨੇ ਆਪਣੀ ਟੀਮ ਨਾਲ  ਨੌਜਵਾਨ ਸਭਾ ਅਤੇ ਸਮੂਹ ਨਗਰ ਨਿਵਾਸੀ ਮੁਹੱਲਾ ਢੇਰੀਆਂ ਵੱਲੋਂ ਕਰਵਾਏ ਸਲਾਨਾ ਭਗਵਤੀ ਜਾਗਰਣ ਵਿੱਚ ਪਹੁੰਚ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੋਕੇ ਤੇ ਸ੍ਰ ਰਤਨ ਸਿੰਘ ਜੀ ਨੇ ਦੱਸਿਆ ਕਿ ਆਵਾਸ ਯੋਜਨਾ ਤਹਿਤ ਲੋੜਵੰਦ 24 ਪਰਿਵਾਰਾਂ ਨੂੰ 42 ਲੱਖ ਰੁਪਏ ਜਾਰੀ ਕੀਤੇ ਅਤੇ ਕਿਹਾ ਕਿ ਲੋਕ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਉਣ ਤਾਂ ਜੋ ਸ਼ਾਹਕੋਟ ਦਾ ਸਰਬਪੱਖੀ ਵਿਕਾਸ ਹੋ ਸਕੇ ।ਕਾਕੜ ਸਾਹਿਬ ਵੱਲੋਂ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਮਾਤਾ ਰਾਣੀ ਦੇ ਜਾਗਰਣ ਅਤੇ ਦੁਸਹਿਰੇ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ।

ਇਸ ਮੌਕੇ ਉਨਾਂ ਨਾਲ ਆਪ ਆਗੂ ਬੂਟਾ ਸਿੰਘ ਕਲਸੀ, ਰਮੇਸ਼ ਹੰਸ, ਪਰਮਵੀਰ ਪੰਮਾਂ,ਮੰਗਾ ਮੱਟੂ, ਕਪਿਲ ਚੋਪੜਾ, ਰਣਜੀਤ ਸਿੰਘ ਰਾਣਾਂ ਪੀ ਏ, ਨਿਰਮਲ ਸਿੰਘ ਮੱਲ ਪੀ ਏ ਅਤੇ ਹੋਰ ਵੀ ਮੌਜੂਦ ਸਨ।