ਹਾਊਸਿੰਗ ਫੋਰ ਆਲ ਸਕੀਮ ਤਹਿਤ 24 ਲਾਭਪਾਤਰੀਆਂ ਨੂੰ 42 ਲੱਖ ਦੀ ਸਹਾਇਤਾ ਰਾਸ਼ੀ ਕੀਤੀ ਜਾਰੀ।
ਹਾਊਸਿੰਗ ਫੋਰ ਆਲ ਸਕੀਮ ਤਹਿਤ 24 ਲਾਭਪਾਤਰੀਆਂ ਨੂੰ 42 ਲੱਖ ਦੀ ਸਹਾਇਤਾ ਰਾਸ਼ੀ ਕੀਤੀ ਜਾਰੀ।
ਸ਼ਾਹਕੋਟ 23 ਅਕਤੂਬਰ ( ਰਣਜੀਤ ਬਹਾਦੁਰ ):-ਮੇਰਾ ਹਲਕਾ ਮੇਰਾ ਪਰਿਵਾਰ ਪ੍ਰੋਗਰਾਮ ਦੇ ਤਹਿਤ
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹਾਊਸਿੰਗ ਫੋਰ ਆਲ ਸਕੀਮ ਤਹਿਤ ਅੱਜ ਨਗਰ ਪੰਚਾਇਤ ਸ਼ਾਹਕੋਟ ਦੇ ਦਫਤਰ ਵਿੱਚ ਸਰਦਾਰ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਨੇ ਗਾਡਰ ਬਾਲਿਆ ਦੀਆਂ ਛੱਤਾਂ ਬਦਲਣ ਵਾਸਤੇ ਨਵੇਂ 24 ਲਾਭਪਾਤਰੀਆਂ ਨੂੰ 42 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ।ਜਿਸ ਵਿੱਚ ਹਰੇਕ ਲਾਭਪਾਤਰੀ ਨੂੰ 1 ਲੱਖ 75 ਹਜਾਰ ਰੁਪਏ ਦਿੱਤੇ ਜਾਣਗੇ ਜਿਸ ਦੀ ਪਹਿਲੀ ਕਿਸਤ 12500 ਰੁਪਏ ਪਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਸੀਨੀਅਰ ਆਪ ਆਗੂ ਬੂਟਾ ਸਿੰਘ ਕਲਸੀ, ਪਰਮਵੀਰ ਪੰਮਾਂ, ਮਦਨ ਲਾਲ ਅਰੋੜਾ, ਡਾ.ਵਿਲੀਅਮ ਜੀਨ, ਰਮੇਸ਼ ਹੰਸ, ਅਜੀਤ ਸਿੰਘ ਝੀਤਾ, ਬੱਗਾ ਗੋਸਾਈ, ਮਨਦੀਪ ਕੋਟਲੀ, ਰਾਖੀ ਮੱਟੂ, ਮੰਗਾ ਮੱਟੂ ਆਦਿ ਵੀ ਹਾਜਰ ਸਨ।
।