Friday, June 20, 2025
LocalPunjab

ਨਸ਼ਿਆਂ ਤੇ ਕਿਹੜਾ ਤੀਰ ਕੱਸੂ ਓਏ ਪੰਜਾਬੀਓ” ਗੀਤ ਦਾ ਪੋਸਟਰ ਰਲੀਜ ਅਜਿਹਾ ਗੀਤ ਸਮਾਜ ਨੂੰ ਹਮੇਸ਼ਾ ਚਿੱਟਾ ਤਸਕਰਾਂ ਵਿਰੁੱਧ ਮੁਹਿੰਮ ਨੂੰ ਵਿੱਢਣ ਦਾ ਸੱਦਾ ਦਿੰਦਾ ਰਹੇਗਾ – ਨਿਧੜਕ।

ਨਸ਼ਿਆਂ ਤੇ ਕਿਹੜਾ ਤੀਰ ਕੱਸੂ ਓਏ ਪੰਜਾਬੀਓ” ਗੀਤ ਦਾ ਪੋਸਟਰ ਰਲੀਜ

ਅਜਿਹਾ ਗੀਤ ਸਮਾਜ ਨੂੰ ਹਮੇਸ਼ਾ ਚਿੱਟਾ ਤਸਕਰਾਂ ਵਿਰੁੱਧ ਮੁਹਿੰਮ ਨੂੰ ਵਿੱਢਣ ਦਾ ਸੱਦਾ ਦਿੰਦਾ ਰਹੇਗਾ – ਨਿਧੜਕ।

 

ਸ਼ਾਹਕੋਟ / ਜਲੰਧਰ 23 ਅਕਤੂਬਰ ( ਰਣਜੀਤ ਬਹਾਦੁਰ ):- ਅੱਜ ਪ੍ਰੈੱਸ ਕਲੱਬ ਜਲੰਧਰ ਵਿਖੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਦਾ ਲਿਖਿਆ ਗੀਤ ” ਨਸ਼ਿਆਂ ਤੇ ਕਿਹੜਾ ਤੀਰ ਕੱਸੂ ਓਏ ਪੰਜਾਬੀਓ” ਦਾ ਪੋਸਟਰ,ਜਿਲ੍ਹੇ ਦੀਆਂ ਨਾਮਵਰ ਸ਼ਖਸ਼ੀਅਤਾਂ ਵਲੋ ਰਿਲੀਜ਼ ਕੀਤਾ ਗਿਆ।ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆ ਗੀਤਕਾਰ ਗੁਰਨਾਮ ਸਿੰਘ ਨਿਧੜਕ ਨੇ ਕਿਹਾ ਕਿ ਅਸੀਂ ਕੋਈ ਆਪਣਾ ਸਿਆਸੀ ਲਾਹਾ ਲੈਣ ਲਈ ਪ੍ਰੈੱਸ ਸਾਹਮਣੇ ਪੇਸ਼ ਨਹੀਂ ਹੋਏ ਅਸੀਂ ਤਾਂ ਇੱਕ ਵਾਰ ਫੇਰ ਸਮੂਹ ਪੰਜਾਬੀਆਂ ਅੱਗੇ ਸਵਾਲ ਖੜਾ ਕਰਕੇ ਇਸ ਗੀਤ ਰਾਹੀਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦੇਣ ਆਏ ਹਾਂ, ਜੋ ਸੁਨੇਹਾ ਅਸੀਂ “ਨਸ਼ਿਆਂ ਤੇ ਕਿਹੜਾ ਤੀਰ ਕੱਸੂ ਓਏ ਪੰਜਾਬੀਓ” ਗੀਤ ਵਿੱਚ ਵੀ ਦਿੱਤਾ ਹੈ ਕਿ ਜੇਕਰ ਇਸ ਸਮੇਂ ਨੂੰ ਨਾ ਸੰਭਾਲਿਆ ਗਿਆ ਤਾਂ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ ਹੋਰ ਵੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਮੌਤ ਦੇ ਮੂੰਹ ਵਿੱਚ ਚਲੀ ਜਾਵੇਗੀ। ਓਹਨਾ ਕਿਹਾ ਕਿ ਸਾਨੂੰ ਹੁਣ ਤੋਂ ਹੀ ਇਕਜੁੱਟ ਹੋ ਕੇ ਹੰਬਲਾ ਮਾਰਨ ਦੀ ਲੋੜ ਹੈ ਤਾਂ ਹੀ ਨੌਜਵਾਨ ਪੀੜ੍ਹੀ ਬਚਾਇਆ ਜਾ ਸਕੇ। ਓਹਨਾ ਕਿਹਾ ਕਿ ਇਹ ਗੀਤ ਪੰਜਾਬ ਦੀਆ ਸਮੂਹ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਜਮੀਰ ਨੂੰ ਵੀ ਹਮੇਸ਼ਾ ਝੰਜੋੜਦਾ ਰਹੇਗਾ।ਗੀਤਕਾਰ ਗੁਰਨਾਮ ਸਿੰਘ ਨਿਧੜਕ ਨੇ ਸਰਕਾਰ ਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਵਾਲੀਆਂ ਪਿੰਡਾਂ ਦੀਆਂ ਕਮੇਟੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤਾਂ ਜ਼ੋ ਉਹ ਹੋਰ ਵੀ ਉਤਸ਼ਾਹਤ ਹੋ ਕੇ ਨਸ਼ਾਮੁਕਤ ਪੰਜਾਬ ਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਅੱਗੇ ਆ ਸਕਣ। ਗੀਤਕਾਰ ਗੁਰਨਾਮ ਸਿੰਘ ਨਿਧੜਕ ਨੇ ਦਸਿਆ ਕਿ ਇਸ ਗੀਤ ਨੂੰ ਬੁਲੰਦ ਅਤੇ ਦਮਦਾਰ ਆਵਾਜ਼ ਦੇ ਮਾਲਕ ਲੋਕਗਾਇਕ ਗਾਮਾ ਫ਼ਕੀਰ ਨੇ ਬੜਾ ਖੁੱਭ ਕੇ ਗਾਇਆ ਹੈ ਅਤੇ ਇਸ ਗੀਤ ਨੂੰ ਸੰਗੀਤ ਦੀਆਂ ਧੁੰਨਾ ਵਿੱਚ “ਹਰੀ ਅਮਿਤ” ਨੇ ਪਰੋਇਆ ਹੈ ਅਤੇ ਵਿਡੀਉ ਐਡੀਟਿੰਗ “ਅਮੋਲਕ ਨਿਧੜਕ” ਨੇ ਕੀਤੀ ਹੈ।

ਇਸ ਮੌਕੇ ਲੋਮਗਯਕ “ਗਾਮਾ ਫ਼ਕੀਰ” ਨੇ ਕਿਹਾ ਕਿ ਗੀਤਕਾਰ ਗੁਰਨਾਮ ਸਿੰਘ ਨਿਧੜਕ ਵਲੋਂ ਨਸ਼ਿਆਂ ਵਿਚ ਡੁੱਬ ਰਹੀ ਪੰਜਾਬ ਦੀ ਜਵਾਨੀ ਦੇ ਦਰਦ ਨੂੰ ਇਕ ਵਾਰ ਫਿਰ ਆਪਣੀ ਕਲਮ ਵਿੱਚ ਪਰੋ ਕੇ “ਨਸ਼ਿਆਂ ਤੇ ਕਿਹੜਾ ਤੀਰ ਕੱਸੂ ਓਏ ਪੰਜਾਬੀਓ” ਸਮੂਹ ਪੰਜਾਬੀਆਂ ਅੱਗੇ ਸਵਾਲ ਖੜਾ ਕਰਕੇ ਨਸ਼ਿਆਂ ਵਿਚ ਡੁੱਬ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਓਹਨਾ ਕਿਹਾ ਕਿ ਹੁਣ ਲੋਕ ਅਜਿਹੇ ਗਾਣੇ ਪਸੰਦ ਕਰਦੇ ਹਨ ਜਿਹਨਾਂ ਵਿੱਚ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਪੇਸ਼ ਹੋਵੇ। ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਤੋਂ ਇਲਾਵਾ ਲੋਕ ਗਾਇਕਾ ਨੀਲੂ ਬੇਗਮ, ਬਲਾਕ ਸੰਮਤੀ ਮੈਂਬਰ- ਗੁਰਦਿਆਲ ਸਿੰਘ ਗਰੇਵਾਲ, ਆਪ ਆਗੂ ਰਾਜਿੰਦਰ ਸਿੰਘ ਭੁੱਲਰ ਲੋਹੀਆਂ, ਡਾਕਟਰ ਤਰਨਦੀਪ ਸਿੰਘ ਰੂਬੀ – ਸ਼ਾਹਕੋਟ, ਬਲਵੀਰ ਸਿੰਘ ਧੰਜੂ ਬਾਹਮਣੀਆਂ,ਸੂਫ਼ੀ ਗਾਇਕ ਕੁਲਵਿੰਦਰ ਸ਼ਾਹਕੋਟੀ, ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ, ਰਾਜਿੰਦਰ ਸਿੰਘ ਆਪ ਪ੍ਰਧਾਨ ਸਦਿਕਪੁਰ,ਦਵਿੰਦਰ ਸਿੰਘ ਸਰਪੰਚ ਮੰਦਾਲਾ ਅਤੇ ਹੋਰ ਵੀ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।