ਰਾਮ ਲੀਲਾ ਦੇਖਣ ਗਏ ਨੌਜ਼ਵਾਨ ਦੀ ਐਕਟਿਵਾ ਤੇ ਆਈ ਫੋਨ ਚੋਰੀ
ਰਾਮ ਲੀਲਾ ਦੇਖਣ ਗਏ ਨੌਜ਼ਵਾਨ ਦੀ ਐਕਟਿਵਾ ਤੇ ਆਈ ਫੋਨ ਚੋਰੀ
ਸ਼ਾਹਕੋਟ,22 ਅਕਤੂਬਰ ( ਰਣਜੀਤ ਬਹਾਦੁਰ ):-
ਸਥਾਨਿਕ ਕਸਬੇ ਵਿਚ ਚੱਲ ਰਹੀ ਰਾਮ ਲੀਲਾ ਦੇਖਣ ਗਏ ਇਕ ਨੌਜ਼ਵਾਨ ਦੀ ਬੀਤੀ ਰਾਤ ਐਕਟਿਵਾ ਚੋਰੀ ਹੋ ਗਈ।
ਅਮਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਮੁਹੱਲਾ ਨਿਊਂ ਕਰਤਾਰ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਕਟਿਵਾ ਨੰਬਰ ਪੀ ਬੀ 08 ਈ ਬੀ 7506 ਤੇ ਇੱਥੋ ਦੇ ਰਾਮਗਡ਼੍ਹੀਆ ਚੌਕ ਵਿਚ ਚੱਲ ਰਹੀ ਰਾਮ ਲੀਲਾ ਨੂੰ ਦੇਖਣ ਗਿਆ ਸੀ। ਉਸਨੇ ਚੋਰੀ ਹੋ ਜਾਣ ਦੇ ਡਰੋ ਆਪਣਾ ਆਈ ਫੋਨ ਪਰੋ 12 ਐਕਟਿਵਾ ਦੀ ਡਿੱਗੀ ਵਿਚ ਰੱਖ ਦਿਤਾ। ਰਾਮਲੀਲਾ ਖਤਮ ਹੋਣ ’ਤੇ ਜਦੋਂ ਉਹ ਘਰ ਨੂੰ ਜਾਣ ਲਈ ਐਕਟਿਵਾ ਲੈਣ ਉਸ ਸਥਾਨ ਤੇ ਗਿਆ ਤਾਂ ਐਕਟਿਵਾ ਉੱਥੋ ਗਾਇਬ ਪਾਈ ਗਈ। ਉਨ੍ਹਾਂ ਦੱਸਿਆ ਇਸ ਸਬੰਧੀ ਸ਼ਾਹਕੋਟ ਪੁਲੀਸ ਨੂੰ ਸੂਚਿਤ ਕਰ ਦਿਤਾ ਗਿਆ।