Thursday, June 19, 2025
LocalPunjab

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਰ ਹੋਈ ਮੀਟਿੰਗ- *ਕਿਸਾਨੀ ਕਿੱਤੇ ਨਾਲ ਸਬੰਧਿਤ ਕਈ ਅਹਿਮ ਮੁੱਦਿਆਂ ਤੇ ਕੀਤੀ ਵਿਚਾਰ ਚਰਚਾ!

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਰ ਹੋਈ ਮੀਟਿੰਗ-

*ਕਿਸਾਨੀ ਕਿੱਤੇ ਨਾਲ ਸਬੰਧਿਤ ਕਈ ਅਹਿਮ ਮੁੱਦਿਆਂ ਤੇ ਕੀਤੀ ਵਿਚਾਰ ਚਰਚਾ! 

ਮਹਿਤਪੁਰ 20 ਅਕਤੂਬਰ (ਰਾਜਾ)

ਅੱਜ ਯੂਨੀਅਨ ਦੇ ਜਿਲ੍ਹਾ ਜਲੰਧਰ ਦੇ ਮੁੱਖ  ਦਫਤਰ  ਵਿਖੇ  ਜਿਲਾ ਪ੍ਧਾਨ ਕੇਵਲ ਸਿੰਘ ਖਹਿਰਾ ਅਤੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਮੀਟਿੰਗ  ਹੋਈ । ਅੱਜ ਦੀ ਇਸ ਮੀਟਿੰਗ ਵਿੱਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ  ਤੇ  ਵਿਚਾਰ ਵਟਾਂਦਰਾ  ਕਰਕੇ ਉਹਨਾਂ ਦੇ ਹਲ ਵਾਸਤੇ ਰਣਨੀਤੀ ਤਿਆਰ ਕੀਤੀ ਗਈ । ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਜਿਲਾ ਪ੍ਧਾਨ ਕੇਵਲ ਸਿੰਘ ਖੈਹਰਾ , ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਲੌਹਗੜ੍ਹ, ਮੁੱਖ ਸਲਾਹਕਾਰ ਲਖਵੀਰ ਸਿੰਘ ਗੋਬਿੰਦਪੁਰ, ਮੁੱਖ ਬੁਲਾਰਾ ਸਰਬਨ ਸਿੰਘ ਜੱਜ, ਮੀਡੀਆ ਇੰਚਾਰਜ ਤਜਿੰਦਰ ਪਾਲ ਸਿੰਘ ਸਿੱਧੂ, ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਸੀਨੀਅਰ ਮੀਤ ਪ੍ਰਧਾਨ ਰਮਨਦਜੀਤ ਸਿੰਘ ਸਮਰਾ, ਮੀਤ ਪ੍ਰਧਾਨ ਸੋਢੀ ਸਿੰਘ ਬਾਗੀਵਾਲ ਖੁਰਦ, ਸੁਖਵਿੰਦਰ ਸਿੰਘ ਸੁੱਖ, ਐਮ ਪੀ ਸਿੰਘ, ਇਕਬਾਲ ਸਿੰਘ ਲੌਹਗੜ੍ਹ, ਮਹਿੰਦਰ ਸਿੰਘ ਢਾਹ, ਪਿ੍ਤਪਾਲ ਸਿੰਘ, ਬਲਵੰਤ ਸਿੰਘ, ਗੁਰਬਖ਼ਸ਼ ਸਿੰਘ, ਦਲਜੀਤ ਸਿੰਘ ਬਾਬਾ, ਮੱਖਣ ਸਿੰਘ ਬੁਰਜ, ਹਰਦੀਪ ਸਿੰਘ ਝੁਗੀਆ, ਸੱਚਾ ਸਿੰਘ, ਗੁਰਬਖ਼ਸ਼ ਸਿੰਘ ਭੱਦਮਾ, ਬਲਵਿੰਦਰ ਸਿੰਘ ਭਦੱਮਾ, ਪਾਲ ਸਿੰਘ ਬੀਠਲ ਝੁਗੀਆਂ, ਕਸ਼ਮੀਰ ਸਿੰਘ ਭਦੱਮਾ ਆਦਿ ਮੌਜੂਦ ਸਨ ।