ਸ਼ਾਹਕੋਟ ਦੇ ਪਿੰਡ ਪੂਨੀਆਂ ਵਿੱਚ ਲੱਗਾ ਕਿਸਾਨ ਜਾਗਰੂਕਤਾ ਬਾਰੇ ਵਿਸ਼ੇਸ ਕੈਂਪ। ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਧਰਤੀ ਵਿਚਲੇ ਮਿੱਤਰ ਕੀੜੇ ਮਰਦੇ ਹਨ: ਬਾਂਸਲ
ਸ਼ਾਹਕੋਟ ਦੇ ਪਿੰਡ ਪੂਨੀਆਂ ਵਿੱਚ ਲੱਗਾ ਕਿਸਾਨ ਜਾਗਰੂਕਤਾ ਬਾਰੇ ਵਿਸ਼ੇਸ ਕੈਂਪ।
ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਧਰਤੀ ਵਿਚਲੇ ਮਿੱਤਰ ਕੀੜੇ ਮਰਦੇ ਹਨ: ਬਾਂਸਲ
ਸ਼ਾਹਕੋਟ/ ਮਲਸੀਆਂ 20 ਅਕਤੂਬਰ ( ਰਣਜੀਤ ਬਹਾਦੁਰ ):- ਖੇਤੀਬਾੜੀ ਵਿਭਾਗ ਪੰਜਾਬ ( ਸ਼ਾਹਕੋਟ) ਵੱਲੋ ਅੱਜ ਸ਼ਾਹਕੋਟ ਦੇ ਪਿੰਡ ਪੂਨੀਆਂ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਐਸ ਡੀ ਐਮ ਸ਼ਾਹਕੋਟ ਸ਼੍ਰੀ ਰਿਸ਼ਭ ਬਾਂਸਲ ਪੀ ਸੀ ਐਸ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਕੈਂਪ ਵਿੱਚ ਪੂਨੀਆਂ,ਰੇੜਵਾਂ, ਤਲਵੰਡੀ ਬੂਟਿਆਂ, ਰਾਜੇਵਾਲ, ਮਾਣਕਪੁਰ, ਲਸੂੜੀ, ਕੋਹਾੜ ਕਲਾਂ ਅਤੇ ਨਵਾਂ ਪਿੰਡ ਅਕਾਲੀਆਂ ਦੇ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਸ ਡੀ ਐਮ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਗੰਧਲਾ ਹੁੰਦਾ ਹੈ ਉਥੇ ਧਰਤੀ ਵਿੱਚ ਮੌਜੂਦ ਸਾਡੇ ਮਿੱਤਰ ਕੀੜੇ ਵੀ ਬਹੁ ਗਿਣਤੀ ਵਿੱਚ ਮਰਦੇ ਹਨ।ਅਜਿਹਾ ਕਰਨ ਨਾਲ ਜਿਥੇ ਸਾਡੀ ਫਸਲ ਦਾ ਝਾੜ ਵੀ ਘੱਟ ਨਿਕਲਦਾ ਹੈ ਉਥੇ ਸਾਨੂੰ ਖਾਦਾਂ ਦੀ ਵੀ ਬਹੁਤ ਵਰਤੋ ਕਰਨੀ ਪੈਦੀ ਹੈ।ਉਨਾਂ ਨੇ ਦੱਸਿਆ ਕਿ ਪਿਛਲੇ ਸਾਲ ਪਿੰਡ ਪੂਨੀਆਂ ਵਿੱਚ ਸਭ ਤੋ ਜਿਆਦਾ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸਨ।ਉਨਾਂ ਇਕੱਤਰ ਕਿਸਾਨਾਂ ਨੂੰ ਪੁਰਜੋਰ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਪਰਾਲੀ ਨੂੰ ਅੱਗ ਨਾਂ ਲਗਾਉਣ।ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋ ਕਿਸਾਨਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਵੱਖ ਵੱਖ ਸਬਸਿਡੀ ਵਾਲੀਆਂ ਸਕੀਮਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਗਿਆ।ਉਨਾਂ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਵਰਤੀ ਜਾਂਦੀ ਮਸ਼ੀਨਰੀ ਦੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਖੇਤੀਬਾੜੀ ਅਫਸਰ ਸ਼ਾਹਕੋਟ ਜਸਬੀਰ ਸਿੰਘ,ਖੇਤੀਬਾੜੀ ਅਫਸਰ( ਟਰੇਨਿੰਗ) ਜਲੰਧਰ ਡਾ. ਕੇਵਲ ਸਿੰਘ ਭਿੰਡਰ, ਖੇਤੀਬਾੜੀ ਅਫਸਰ ( ਬੀਜ) ਜਲੰਧਰ ਡਾ. ਗੁਰਚਰਨ ਸਿੰਘ, ਬੀ ਟੀ ਐਮ ਮਨਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫਸਰ ਸ਼ਾਹਕੋਟ ਰਣਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਚਰਚਾ ਕੀਤੀ।