Friday, June 20, 2025
LocalPunjab

ਐਸ ਡੀ ਐਮ ਸ਼ਾਹਕੋਟ ਨੇ ਲਿਆ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜਾ।

ਐਸ ਡੀ ਐਮ ਸ਼ਾਹਕੋਟ ਨੇ ਲਿਆ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜਾ।

ਸ਼ਾਹਕੋਟ / ਮਲਸੀਆਂ 20 ਅਕਤੂਬਰ ( ਰਣਜੀਤ ਬਹਾਦੁਰ ):- ਐਸ ਡੀ ਐਮ ਸ਼ਾਹਕੋਟ ਸ਼੍ਰੀ ਰਿਸ਼ਭ ਬਾਂਸਲ ਵੱਲੋ ਅੱਜ ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਦੀ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਆਮਦ ਨੂੰ ਮੱਦੇਨਜਰ ਰੱਖਦਿਆਂ ਦਾਣਾਂ ਮੰਡੀ ਵਿੱਵ ਪ੍ਰਬੰਧਾਂ ਦਾ ਜਾਇਜਾ ਲਿਆ। ਮੌਕੇ ਤੇ ਖਰੀਦ ਏਜੰਸੀਆਂ ਪਨਸਪ, ਪਨਗਰੇਨ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਹਾਜਰ ਸਨ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆ ਉਨਾਂ ਦੱਸਿਆ ਕਿ ਦਾਣਾਂ ਮੰਡੀ ਪਰਜੀਆਂ ਕਲਾ ਵਿੱਚ ਅੱਜ ਤੱਕ 5605 ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਝੋਨੇ ਦੀ ਲਿਫਟਿੰਗ ਵੀ ਨਾਲੋ ਨਾਲ ਹੋ ਰਹੀ ਹੈ ਜੋ ਰਹਿੰਦੀ ਹੈ ਉਹ ਵੀ ਜਲਦ ਹੀ ਕਰ ਦਿੱਤੀ ਜਾਵੇਗੀ। ਐਸ ਡੀ ਐਮ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖਤ ਹਿਦਾਇਤ ਕੀਤੀ ਕਿ ਫਸਲ ਵੇਚਣ ਆਏ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾਂ ਆਉਣ ਦਿੱਤੀ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਤ ਰੇਟ ਤੇ ਕਿਸਾਨ ਦੀ ਫਸਲ ਚੁੱਕੀ ਜਾਵੇ। ਉਨਾਂ ਇਹ ਵੀ ਦੱਸਿਆਂ ਕਿ ਸ਼ਾਹਕੋਟ, ਮਲਸੀਆਂ, ਪੂਨੀਆਂ, ਰੂਪੇਵਾਲ ਅਤੇ ਲੋਹੀਆਂ ਵਿੱਚ ਵੀ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਖਰੀਦ ਏਜੰਸੀਆਂ ਵੱਲੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਿਤ ਰੇਟ ਤੇ ਝੋਨੇ ਦੀ ਬੋਲੀ ਹੋ ਰਹੀ ਹੈ, ਨਾਲ ਨਾਲ ਝੋਨੇ ਦੀ ਲਿਫਟਿੰਗ ਵੀ ਨਿਰਧਾਰਤ ਸਮੇ ਵਿੱਚ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾਂ ਨਾਂ ਕਰਨਾ ਪਵੇ।

ਇਸ ਮੌਕੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤੇਜਿੰਦਰ ਕੁਮਾਰ, ਪਨਸਪ ਦੇ ਇੰਨਸਪੈਕਟਰ ਅਮਨਦੀਪ, ਪਨਗਰੇਨ ਦੇ ਇੰਨਸਪੈਕਟਰ ਕਰਨੈਲ ਸਿੰਘ ਅਤੇ ਮੰਡੀ ਸੁਪਰਵਾਈਜਰ ਅਮਨਦੀਪ ਸਿੰਘ ਵੀ ਮੌਕੇ ਤੇ ਹਾਜਰ ਸਨ।