ਲੋਹੀਆਂ ਵਿਖੇ ਰੇਲਵੇ ਅੰਡਰ ਬਰਿਜ਼ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਖੜੇ ਪਾਣੀ ਵਿਚ ਲੰਘਦੇ ਸਮੇ ਹੋਈ ਕਿਸਾਨ ਦੀ ਮੌਤ । ਸੜਕ ਨਿਰਮਾਣ ਵਿੱਚ ਸਰਕਾਰ ਦੀਆਂ ਬੇਤਰਤੀਬੀਆਂ ਬਣ ਰਹੀਆਂ ਲੋਕਾਂ ਦਾ ਕਾਲ – ਜਾਣੀਆਂ ।
ਲੋਹੀਆਂ ਵਿਖੇ ਰੇਲਵੇ ਅੰਡਰ ਬਰਿਜ਼ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਖੜੇ ਪਾਣੀ ਵਿਚ ਲੰਘਦੇ ਸਮੇ ਹੋਈ ਕਿਸਾਨ ਦੀ ਮੌਤ ।
ਸੜਕ ਨਿਰਮਾਣ ਵਿੱਚ ਸਰਕਾਰ ਦੀਆਂ ਬੇਤਰਤੀਬੀਆਂ ਬਣ ਰਹੀਆਂ ਲੋਕਾਂ ਦਾ ਕਾਲ – ਜਾਣੀਆਂ ।
ਸ਼ਾਹਕੋਟ 11 ਅਕਤੂਬਰ ( ਰਣਜੀਤ ਬਹਾਦੁਰ ):-ਬੀਤੇ ਦਿਨ ਸ਼ਾਹਕੋਟ ਦੇ ਪਿੰਡ ਬਾਜਵਾ ਕਲਾ ਦੇ ਕਿਸਾਨ ਅਜੀਤ ਸਿੰਘ ਦੀ ਉਸ ਵੇਲੇ ਮੋਤ ਹੋ ਜਦੋਂ ਉਹ ਆਪਣੇ ਟਰੈਕਟਰ ਟਰਾਲੀ ਤੇ ਲੋਹੀਆਂ -ਗਿੱਦੜ ਪਿੰਡੀ ਵਿਚਕਾਰਲੇ ਰੇਲਵੇ ਕਰੌਸਿੰਗ ਤੇ ਬਣੇ ਅੰਡਰਬ੍ਰਿਜ ਵਿੱਚੋਂ ਲੰਘ ਰਿਹਾ ਸੀ ਪਰ ਉਸ ਜਗਾ ਤੇ ਬਹੁਤ ਜ਼ਿਆਦਾ ਪਾਣੀ ਅਤੇ ਦਲਦਲ ਹੋਣ ਕਾਰਨ ਉਹ ਟਰੈਕਟਰ ਸਮੇਤ ਪਾਣੀ ਵਿੱਚ ਡੁੱਬ ਗਿਆ ।ਇਸ ਮੌਕੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਦੀ ਬਣਦੀ ਮਦਦ ਕੀਤੀ ।ਇਸ ਮੋਕੇ ਤੇ ਟਿੱਪਣੀ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਜਾ ਸੜਕ ਮਹਿਕਮੇ ਵੱਲੋ ਸਮਾਂ ਰਹਿੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਕਿਸਾਨ ਦੀ ਜਾਨ ਬਚ ਸਕਦੀ ਸੀ ।ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਰੇਲਵੇ ਵਿਭਾਗ ਵੱਲੋਂ ਜਿੰਨੇ ਵੀ ਪੁਲ ਬਣਾਏ ਗਏ ਹਨ ਉਹ ਸਾਰੇ ਹੀ ਬੇਤਰਤੀਬੇ ਹਨ ਉਹਨਾਂ ਵਿੱਚ ਬਰਸਾਤ ਵੇਲੇ ਪਾਣੀ ਭਰ ਜਾਂਦਾ ਹੈ ਅਤੇ ਇਸ ਤਰਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਪੁਲ਼ਾਂ ਦਾ ਅਤੇ ਭਾਰਤ ਮਾਲਾ ਪ੍ਰੋਜੇਕਟ ਤਹਿਤ ਬਣ ਰਹੇ ਜੰਮੂ ਕੱਟੜਾਂ ਐਕਸਪ੍ਰੈਸਵੇ ਦਾ ਡਿਜ਼ਾਈਨ ਠੀਕ ਕਰਕੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕਰੇ। ਮ੍ਰਿਤਕ ਅਜੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਬਾਜਵਾ ਕਲਾ ਵਿਖੇ ਕਰ ਦਿੱਤਾ ਗਿਆ ।