Friday, June 20, 2025
HealthLocal

ਯੋਗਾ ਕੈਂਪ ਦੌਰਾਨ ਦਿਵਾਲੀ ਤੱਕ ਸਾਧਕਾਂ ਨੂੰ ਵੱਖ-ਵੱਖ ਬਿਮਾਰੀਆਂ ਠੀਕ ਕਰਨ ਦੇ ਦੱਸੇ ਜਾਣਗੇ ਤਰੀਕੇ
ਤੰਦਰੁਸਤੀ ਤੋਂ ਵੱਡੀ ਕੋਈ ਧਨ ਦੌਲਤ ਨਹੀਂ : ਡੀ.ਐਸ.ਪੀ ਔਜਲਾ


ਯੋਗਾ ਕੈਂਪ ਦੌਰਾਨ  ਦਿਵਾਲੀ ਤੱਕ ਸਾਧਕਾਂ ਨੂੰ ਵੱਖ-ਵੱਖ ਬਿਮਾਰੀਆਂ ਠੀਕ ਕਰਨ ਦੇ ਦੱਸੇ ਜਾਣਗੇ ਤਰੀਕੇ
ਤੰਦਰੁਸਤੀ ਤੋਂ ਵੱਡੀ ਕੋਈ ਧਨ ਦੌਲਤ ਨਹੀਂ :  ਡੀ.ਐਸ.ਪੀ ਔਜਲਾ


ਸ਼ਾਹਕੋਟ, 9 ਅਕਤੂਬਰ ( ਰਣਜੀਤ ਬਹਾਦੁਰ ) ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਦੇ ਸਲਾਹਕਾਰ ਸੁਦਰਸ਼ਨ ਅੱਗਰਵਾਲ, ਸਰਪ੍ਰਸਤ ਮਨਜੀਤ ਕੁਮਾਰ ਅਤੇ ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ ਦੀ ਅਗਵਾਈ ‘ਚ ਦੋਵੇਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਬੱਬਰ ਫਾਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਮਨਾਏ ਗਏ ਸੰਡੇ ਮਹਾਂਜਸ਼ਨ ਮੌਕੇ ਨਰਿੰਦਰ ਸਿੰਘ ਔਜਲਾ ਡੀ.ਐਸ.ਪੀ. ਸ਼ਾਹਕੋਟ, ਰਾਹੁਲ ਪੰਡਿਤ ਪ੍ਰਧਾਨ ਦੁਸ਼ਹਿਰਾ ਕਮੇਟੀ ਅਤੇ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ. ਵੱਲੋਂ ‘ਤੰਦਰੁਸਤੀ ਦੀ ਵਰਕਸ਼ਾਪ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨੰਬਰਦਾਰ ਦਿਲਬਾਗ ਸਿੰਘ, ਐਡਵੋਕੇਟ ਮਨਜੀਤ ਸਿੰਘ ਬਾਹਮਣੀਆਂ, ਸੋਨੀ ਮਹਿਰਾ ਮੈਂਬਰ ਦੁਸ਼ਹਿਰਾ ਕਮੇਟੀ, ਪ੍ਰਿੰਸੀਪਲ ਵੰਦਨਾ ਧਵਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਭ ਤੋਂ ਪਹਿਲਾ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ, ਯੋਗ ਅਧਿਆਪਕ ਪ੍ਰਸ਼ੋਤਮ ਪਾਸੀ ਅਤੇ ਐਡਜੈਕਟਿਵ ਕਮੇਟੀ ਮੈਂਬਰ ਜੈ ਚੰਦ ਨੇ ਸਾਧਕਾਂ ਨੂੰ ਸੰਗੀਤ ਦੇ ਨਾਲ ਕਸਰਤ ਕਰਵਾਈ, ਉਪਰੰਤ ਪ੍ਰਿੰਸੀਪਲ ਵੰਦਨਾ ਧਵਨ ਵੱਲੋਂ ਮਹਾਂਜਸ਼ਨ ਦਾ ਮੁੱਖ ਆਕਰਸ਼ਣ ਸੰਗੀਤਮਈ ਗੇਮਾਂ ਖਿਡਾਈਆਂ ਗਈਆਂ। ਉਹਨਾਂ ਆਪਣੇ ਨਿਵੇਕਲੇ ਅੰਦਾਜ਼ ਦੇ ਨਾਲ ਸਾਧਕਾਂ ਨੂੰ ਖੂਬ ਭੰਗੜਾ ਪੁਆਇਆ। ਐਡਜੈਕਟਿਵ ਮੈਂਬਰ ਮਾਸਟਰ ਕੁਲਦੀਪ ਕੁਮਾਰ ਵਿੱਕੀ ਸਚਦੇਵਾ ਅਤੇ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਨੇ ਕਿਹਾ ਕਿ ਲੋਕਾਂ ਨੂੰ ਤੰਦਰੁਸਤੀ ਨਾਲ ਜੋੜਣ ਲਈ ‘ਤੰਦਰੁਸਤੀ ਦੀ ਵਰਕਸ਼ਾਪ’ ਨਾਮ ਦੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਹੈ। ਉਹਨਾਂ ਦੱੱਸਿਆ ਕਿ ਇਸ ਵਰਕਸ਼ਾਪ ਵਿੱਚ ਸਾਧਕਾਂ ਨੂੰ ਵੱਡੀ ਤੋਂ ਵੱਡੀ ਬਿਮਾਰੀ ਨੂੰ ਦਿਨਾਂ ਵਿੱਚ ਠੀਕ ਕਰਨ ਦੇ ਤਰੀਕੇ ਸਿਖਾਏ ਜਾਣਗੇ ਅਤੇ ਇਹ ਵਰਕਸ਼ਾਪ ਦਿਵਾਲੀ ਤੱਕ ਚੱਲੇਗੀ। ਇਸ ਮੌਕੇ ਮੁੱਖ ਮਹਿਮਾਨ ਡੀ.ਐਸ.ਪੀ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਤੰਦਰੁਸਤੀ ਤੋਂ ਵੱਡੀ ਕੋਈ ਧਨ ਦੌਲਤ ਨਹੀਂ ਹੈ। ਉਹਨਾਂ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ‘ਨਸਿ਼ਆਂ ਨੂੰ ਨਾਂਹ ਅਤੇ ਜਿ਼ੰਦਗੀ ਨੂੰ ਹਾਂ’ ਦੀ ਵੀ ਚਰਚਾ ਕੀਤੀ। ਅੰਤ ਵਿੱਚ ਗਰੁੱਪ ਵੱਲੋਂ ਡੀ.ਐਸ.ਪੀ ਨਰਿੰਦਰ ਸਿੰਘ ਔਜਲਾ, ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਰਾਹੁਲ ਪੰਡਿਤ, ਕਮੇਟੀ ਮੈਂਬਰ ਸੋਨੀ ਮਹਿਰਾ, ਨੰਬਰਦਾਰ ਦਿਲਬਾਗ ਸਿੰਘ ਅਤੇ ਰਾਜੇਸ਼ ਕੁਮਾਰ ਨੀਟਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ, ਡਾਕਟਰ ਵਿਜੈ ਵਰਮਾ, ਹਰਭਜਨ ਸਿੰਘ ਗੋਲਰ, ਕ੍ਰਿਪਾਲ ਸਿੰਘ ਮਠਾੜੂ, ਸੁਪਰਡੈਂਟ ਓਕਾਰ ਨਾਥ, ਗੌਰਵ ਮੈਸਨ, ਦੀਪਕ ਗੋਇਲ, ਸੁਖਵਿੰਦਰ ਸਿੰਘ ਬੈਂਕ ਵਾਲੇ, ਪ੍ਰਵੇਸ਼ ਕੁਮਾਰ ਲਾਡੀ, ਰਾਮਾ ਮੰਦਿਰ ਕਮੇਟੀ ਦੇ ਪ੍ਰਧਾਨ ਸੰਜੀਵ ਅਰੋੜਾ, ਮਾਸਟਰ ਪਵਨ ਕੁਮਾਰ ਅੱਗਰਵਾਲ, ਲਾਲਾ ਸ਼ਾਮ ਸੁੰਦਰ, ਵੀਰ ਜਸਵੰਤ ਸਿੰਘ, ਸਮਾਜ ਸੇਵਕ ਸੁਰਿੰਦਰ ਸੋਬਤੀ, ਲਖਵਿੰਦਰ ਸਿੰਘ ਦੌਧਰ, ਨੀਟਾ ਅਰੋੜਾ, ਰਾਕੇਸ਼ ਚਿਟਕਾਰਾ, ਸਚਿਨ ਜਿੰਦਲ, ਰਾਜਾ ਪੰਡਿਤ, ਰਾਜਾ ਅਰੋੜਾ, ਪਰਮਿੰਦਰ ਸਿੰਘ ਸੈਣੀ, ਹਰਜੀਤ ਸਿੰਘ ਮਿਸਤਰੀ, ਜਗਜੀਤ ਸਿੰਘ ਬੱਬਰ, ਧਰਮਪਾਲ ਭਟਾਰਾ, ਜੋਨੀ ਕੰਪਿਊਟਰ ਕੇਅਰ, ਸਰੋਜ  ਗੁਪਤਾ, ਰੀਟਾ  ਸੋਬਤੀ, ਹਰਪਾਲ ਕੌਰ ਝੀਤਾ, ਸੁਖਜੀਤ ਕੌਰ ਸੁੱਖੀ, ਅਕਵਿੰਦਰ ਕੌਰ, ਪਿੰਦਰ ਕੌਰ, ਕੁਲਦੀਪ ਕੌਰ, ਰਜਨੀ ਬਾਲਾ, ਸ਼ਾਲੂ ਗੁਪਤਾ, ਕਿਰਨ ਅਰੋੜਾ, ਰੇਨੂੰ, ਮੰਜੂ ਬਾਲਾ, ਜੋਤੀ ਚਾਵਲਾ, ਮਨੂੰ ਪੁਰਸ਼ਾਰਥੀ ਆਦਿ ਹਾਜ਼ਰ ਸਨ।