ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਸੈਂਕੜੇ ਵਰਕਰ ਜਲੰਧਰ ਹੋਏ ਰਵਾਨਾਂ।
ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਸੈਂਕੜੇ ਵਰਕਰ ਜਲੰਧਰ ਹੋਏ ਰਵਾਨਾਂ।
ਸ਼ਾਹਕੋਟ 6 ਅਕਤੂਬਰ ( ਰਣਜੀਤ ਬਹਾਦੁਰ ):- ਸ੍ਰਃ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਆਮ ਆਦਮੀ ਪਾਰਟੀ ਦੀ ਯੋਗ ਅਗਵਾਈ ਹੇਠ ਅੱਜ ਜਲੰਧਰ ਵਿਖੇ ਡਾਃ ਬੀ.ਆਰ.ਅੰਬੇਡਕਰ ਚੋਂਕ ਦੇ ਨਜਦੀਕ ਰੱਖੇ ਗਏ ਧਰਨੇ ਵਿੱਚ ਰਾਜ ਸਭਾ ਮੈਂਬਰ ਸ਼੍ਰੀ ਸੰਜੈ ਸਿੰਘ ਜੀ ਦੀ ਰਿਹਾਈ ਦੇ ਸਬੰਧ ਵਿੱਚ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਸ਼ਨ ਕੀਤਾ ।
ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਤੋ ਇਲਾਵਾ ਬਲਵੀਰ ਸਿੰਘ ਚੇਅਰਮੈਨ, ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਕੁਲਦੀਪ ਸਿੰਘ ਦੀਦ, ਸ਼ਿੰਦਰਪਾਲ,ਬਲਜਿੰਦਰ ਸਿੰਘ ਖਿੰਡਾ, ਬੂਟਾ ਕਲਸੀ, ਜਤਿੰਦਰਪਾਲ ਸਿੰਘ ਬੱਲਾ,ਡਾ. ਰਮੇਸ਼ ਹੰਸ, ਰਣਜੀਤ ਸਿੰਘ ਰਾਣਾਂ ਪੀ ਏ, ਨਿਰਮਲ ਸਿੰਘ ਮੱਲ ਪੀ ਏ, ਕੁਲਵੰਤ ਸਿੰਘ ਕੰਤਾ ਢੰਡੋਵਾਲ, ਸੁੱਚਾ ਗਿੱਲ, ਰੂਪ ਲਾਲ ਸ਼ਰਮਾਂ, ਮਨਦੀਪ ਸਿੰਘ ਝੀਤਾ, ਕਪਿਲ ਚੋਪੜਾ, ਪੰਮਾਂ, ਚਰਨਜੀਤ ਸਲੈਚਾਂ ਤੋ ਇਲਾਵਾ ਸੈਕੜਿਆਂ ਦੀ ਤਾਦਾਦ ਵਿੱਚ ਵਰਕਰ ਹਾਜਰ ਸਨ।