ਡੀ.ਟੀ.ਐਫ ਦੇ ਜ਼ਿਲ੍ਹਾ ਆਗੂ ਦਾ ਸਨਮਾਨ ਸਮਾਰੋਹ ਸਰਕਾਰੀ ਸਿੱਖਿਆ ਨੂੰ ਬਚਾਉਣ ਦਾ ਸੱਦਾ ਦੇ ਗਿਆ ਬਲਵਿੰਦਰ ਸਿੰਘ ਮੁਰੀਦਵਾਲ ਦੀ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ।
ਡੀ.ਟੀ.ਐਫ ਦੇ ਜ਼ਿਲ੍ਹਾ ਆਗੂ ਦਾ ਸਨਮਾਨ ਸਮਾਰੋਹ ਸਰਕਾਰੀ ਸਿੱਖਿਆ ਨੂੰ ਬਚਾਉਣ ਦਾ ਸੱਦਾ ਦੇ ਗਿਆ
ਬਲਵਿੰਦਰ ਸਿੰਘ ਮੁਰੀਦਵਾਲ ਦੀ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ।
ਸ਼ਾਹਕੋਟ / ਮਲਸੀਆਂ ,6 ਅਕਤੂਬਰ ( ਰਣਜੀਤ ਬਹਾਦੁਰ ):-
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੁਰੀਦਵਾਲ ਦੇ ਸੇਵਾ ਮੁਕਤ ਹੋ ਜਾਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲਡ਼ਕੇ) ਦੇ ਸਟਾਫ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿਤੀ ਗਈ। ਇਸ ਮੌਕੇ ਕਰਵਾਏ ਸਮਾਗਮ ਦੀ ਪ੍ਰਧਾਂਨਗੀ ਪ੍ਰਿੰਸੀਪਲ ਜਸਵਿੰਦਰ ਕੌਰ,ਬਲਾਕ ਨੋਡਲ ਅਫਸ਼ਰ ਹਰਪ੍ਰੀਤ ਸਿੰਘ ਪਾਵਰਕੌਮ ਦੇ ਐਸ.ਈ ਬਲਕਾਰ ਸਿੰਘ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆ ਡੀ.ਟੀ.ਐਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ,ਵਿੱਤ ਸਕੱਤਰ ਗੁਰਮੁਖ ਸਿੰਘ ਸਿੱਧੂ,ਹਰਮੇਸ਼ ਰਾਹੀ,ਲੈਕਚਰਾਰ ਕੁਲਵਿੰਦਰ ਕੁਮਾਰ,ਜਤਿੰਦਰ ਸਿੰਘ ਅਤੇ ਲੈਕਚਰਾਰ ਬਲਕਾਰ ਸਿੰਘ ਨੇ ਬਲਵਿੰਦਰ ਸਿੰਘ ਵੱਲੋਂ ਸਿੱਖਿਆ ਅਤੇ ਅਧਿਆਪਕ ਹਿੱਤਾਂ ਖਾਤਿਰ ਕੀਤੇ ਸੰਘਰਸ਼ਾਂ ਦਾ ਜ਼ਿਕਰ ਕਰਦਿਆ ਸਰਕਾਰੀ ਸਿੱਖਿਆ ਨੂੰ ਬਚਾਉਣ ਲਈ ਇਕ ਵੱਡੀ ਅਧਿਆਪਕ ਲਹਿਰ ਖਡ਼ੀ ਕਰਨ ਦਾ ਸੱਦਾ ਦਿਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਤੇ ਸੂਬਾ ਸਰਕਾਰ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਗਰੀਬ ਬੱਚਿਆਂ ਕੋਲੋ ਸਿੱਖਿਆ ਵਰਗੀ ਦਾਤ ਖੋਹਣਾ ਚਾਹੁੰਦੀ ਹੈ,ਜਿਸਨੂੰ ਸਾਂਝੇ ਸੰਘਰਸ਼ਾਂ ਨਾਲ ਹੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸੂਬਾ ਸਰਕਾਰ ਨੇ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਬੁਰੀ ਤਰਾਂ ਉਲਝਾ ਦਿਤਾ ਹੈ,ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਵਿਚੋ ਲੰਘ ਰਹੇ ਹਨ। ਸੂਬਾ ਸਰਕਾਰ ਮੁਲਾਜ਼ਮਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਬਾਜਾਏ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਨੂੰ ਜ਼ੇਲ੍ਹਾਂ ਅੰਦਰ ਬੰਦ ਕਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਅਧਿਆਪਕਾਂ ਨੂੰ ਸੱਦਾ ਦਿਤਾ ਕਿ ਉਹ ਹੱਕ ਹਾਸਿਲ ਕਰਨ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ। ਇਸ ਮੌਕੇ ਮਲਸੀਆਂ ਸਕੂਲ ਦੇ ਸਟਾਫ,ਡੀਟੀ.ਐਫ ਜ਼ਿਲ੍ਹਾ ਜਲੰਧਰ ਅਤੇ ਸੇਵਾ ਮੁਕਤ ਅਧਿਆਪਕ ਦੇ ਰਿਸ਼ਤੇਦਾਰਾਂ ਅਤੇ ਉਸਦੇ ਅਨੇਕਾਂ ਦੋਸਤਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਤੋਹਫੇ ਵੀ ਦਿਤੇ। ਇਸ ਮੌਕੇ ਸੇਵਾ ਮੁਕਤ ਅਧਿਆਪਕ ਦੀ ਪਤਨੀ,ਬੇਟੀ,ਬੇਟਾ,ਡੀ.ਟੀ.ਐਫ ਆਗੂ ਅਵਤਾਰ ਲਾਲ,ਸੁਖਵਿੰਦਰਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ,ਪਵਿੱਤਰ ਸਿੰਘ ਕੈਲੇ,ਬੀ.ਕੇ.ਯੂ ਏਕਤਾ (ਉਗਰਾਹਾਂ) ਦੇ ਆਗੂ ਨਿਰਮਲ ਸਿੰਘ ਕਾਂਗਣਾ ਤੇ ਗੁਰਪਾਲ ਸਿੰਘ ਅਤੇ ਅਨੇਕਾਂ ਅਧਿਆਪਕ ਤੇ ਉਨ੍ਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ।