ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 362ਵੇਂ ਜਨਮ ਦਿਹਾੜੇ ਨੂੰ ਸਮਰਪਿਤ 13ਵਾਂ ਨਗਰ ਕੀਰਤਨ ਦਾ ਸ਼ਾਹਕੋਟ ਪਹੁੰਚਣ ਤੇ ਜੋਰਦਾਰ ਸਵਾਗਤ। ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਤੇ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਪ੍ਰਾਪਤ: ਕੁਲਵੰਤ ਸਿੰਘ ਕੰਤਾ
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 362ਵੇਂ ਜਨਮ ਦਿਹਾੜੇ ਨੂੰ ਸਮਰਪਿਤ 13ਵਾਂ ਨਗਰ ਕੀਰਤਨ ਦਾ ਸ਼ਾਹਕੋਟ ਪਹੁੰਚਣ ਤੇ ਜੋਰਦਾਰ ਸਵਾਗਤ।
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਤੇ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਪ੍ਰਾਪਤ: ਕੁਲਵੰਤ ਸਿੰਘ ਕੰਤਾ
ਸ਼ਾਹਕੋਟ 4 ਸਤੰਬਰ ( ਰਣਜੀਤ ਬਹਾਦੁਰ ):- ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਚਾਂਦਨੀ ਚੋਂਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਕੇ ਆਏ ਸਨ, ਦੇ 362ਵੇਂ ਜਨਮ ਦਿਹਾੜੇ ਨੂੰ ਸਮਰਪਿਤ 13ਵਾਂ ਨਗਰ ਕੀਰਤਨ ਮੰਦਰ ਕਲਾਂ ਧਰਮਕੋਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਅਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪ੍ਰਧਾਨ ਨਵਦੀਪ ਸਿੰਘ ਮੰਦਰ ਕਲਾਂ ਦੀ ਅਗਵਾਈ ਹੇਠ ਜਦੋਂ ਸ਼ਾਹਕੋਟ ਪਹੁੰਚਿਆਂ ਤਾਂ ਵੀਰ ਕੁਲਵੰਤ ਸਿੰਘ ਢੰਡੋਵਾਲ,ਮੰਗਾ ਮੱਟੂ, ਕਪਿਲ ਚੋਪੜਾ, ਰਮੇਸ਼ ਹੰਸ, ਤੇ ਸ਼ਾਹਕੋਟ ਦੀ ਸੰਗਤ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਹਨਾਂ ਗੱਲਾਂ ਦਾ ਪ੍ਰਗਟਾਵਾ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਕੀਤਾ ਉਹਨਾਂ ਕਿਹਾ ਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਿੱਖ ਕੌਮ ਦੇ ਬਹੁਤ ਮਹਾਨ ਤੇ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਹਾਸਲ ਕਰਨ ਵਾਲੇ ਇੱਕ ਲੌਤੇ ਗੁਰੂ ਜੀ ਦੇ ਸਿੰਘ ਨੇ ਜਿਹਨਾਂ ਨੇ ਹਮੇਸ਼ਾ ਗੁਰੂ ਸਾਹਿਬ ਜੀ ਦੇ ਨਾਲ ਹੋਕੇ,ਦੁਸ਼ਮਣਾਂ ਨੂੰ ਭਾਜੜਾਂ ਪਾਈਆਂ ਗੁਰੂ ਪੰਥ ਨਾਲ ਹਮੇਸ਼ਾ ਵਫਾਦਾਰੀ ਕਮਾਈ , ਕਪਿਲ ਚੋਪੜਾ ਤੇ ਮੰਗਾ ਮੱਟੂ, ਕਿਹਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 5ਸਤੰਬਰ ਨੂੰ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਾਡੇ ਸ਼ਹਿਰ ਪਹੁੰਚਣ ਤੇ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਕਮਸਤਕ ਹੋ ਗੁਰੂ ਸਾਹਿਬ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਉਹਥੇ ਸੰਗਤਾਂ ਵਾਸਤੇ ਲੰਗਰ, ਸ਼ਬੀਲ,ਲੱਡੂ, ਵੰਡਕੇ ਨੂੰ ਅਥਾਹ ਖੁਸ਼ੀ ਮਹਿਸੂਸ ਹੋਈ ,ਇਸ ਮੌਕੇ ਹਾਜ਼ਰ ਚਰਨਜੀਤ ਸਲੈਚਾ,, ਜਗਦੀਸ਼ ਸਾਦਾਂ, ਸੁਰਜੀਤ ਸਿੰਘ ਸਾਬਕਾ ਸਰਪੰਚ ਢੰਡੋਵਾਲ, ਗਗਨਦੀਪ ਸਿੰਘ ਦੌਧਰ,, ਸੈਕਟਰੀ ਪਰਮਜੀਤ ਸਿੰਘ,, ਕਾਲ਼ਾ ਵਪਾਰੀ,ਪਵਨ ਮੀਏਵਾਲ, ਗੁਰਪ੍ਰੀਤ ਯਾਮਾ,, ਨਰੇਸ਼ ਸਭਰਵਾਲ ,ਸੰਦੀਪ cd, ਸੰਦੀਪ ਕੇਨਰਾ ਬੈਂਕ,, ਡਾਕਟਰ ਰਮੇਸ਼ ਹੰਸ,, ਲਵ ਸਹੋਤਾ,ਰਵੀ ਸਹੋਤਾ, ਪਰਮਵੀਰ ਪੰਮਾਂ ਆਦਿ ਹਾਜਰ ਸਨ।