Thursday, June 19, 2025
HealthLocalPunjab

ਐਸ ਐਮ ਓ ਸ਼ਾਹਕੋਟ ਨਾਲ ਮਰੀਜ ਦੇ ਰਿਸ਼ਤੇਦਾਰਾਂ ਵੱਲੋ ਦੁਰਵਿਹਾਰ ਕਰਨ ਅਤੇ ਹੱਥੋਪਾਈ ਕਰਨ ਤੇ ਰੋਸ ਵਜੋਂ ਹਸਪਤਾਲ ਸਟਾਫ਼ ਨੇ ਲਗਾਇਆ ਧਰਨਾ। ਪੁਲਿਸ ਦੀ ਦਖਲ ਅੰਦਾਜੀ ਨਾਲ ਮਾਮਲਾ ਸੁਲਝਿਆ।



ਐਸ ਐਮ ਓ ਸ਼ਾਹਕੋਟ ਨਾਲ ਮਰੀਜ ਦੇ ਰਿਸ਼ਤੇਦਾਰਾਂ ਵੱਲੋ ਦੁਰਵਿਹਾਰ ਕਰਨ ਅਤੇ ਹੱਥੋਪਾਈ ਕਰਨ ਤੇ ਰੋਸ ਵਜੋਂ ਹਸਪਤਾਲ ਸਟਾਫ਼ ਨੇ ਲਗਾਇਆ ਧਰਨਾ।

 

ਪੁਲਿਸ ਦੀ ਦਖਲ ਅੰਦਾਜੀ ਨਾਲ ਮਾਮਲਾ ਸੁਲਝਿਆ।

ਸ਼ਾਹਕੋਟ/ਮਲਸੀਆਂ, 02 ਸਤੰਬਰ ( ਰਣਜੀਤ ਬਹਾਦੁਰ) ਸਿਵਲ ਹਸਪਤਾਲ ਸ਼ਾਹਕੋਟ ਵਿਖੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦ ਹਸਪਤਾਲ ਵਿਖੇ ਇਲਾਜ਼ ਕਰਵਾਉਣ ਆਏ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਆਪਣੇ ਸਟਾਫ਼ ਸਮੇਤ ਵਾਰਡ ‘ਚ ਮਰੀਜ਼ਾਂ ਦੀ ਜਾਂਚ ਕਰ ਰਹੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨਾਲ ਦੂਰ ਵਿਵਹਾਰ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ ਗਈ, ਜਿਸ ਉਪਰੰਤ ਹਸਪਤਾਲ ਦੇ ਸਮੂਹ ਸਟਾਫ਼ ਨੇ ਰੋਸ ਵਜੋਂ ਕੰਮ ਠੱਪ ਕਰਕੇ ਧਰਨਾ ਲਗਾ ਦਿੱਤਾ ਅਤੇ ਮਰੀਜ਼ਾਂ ਦੀ ਸਹੂਲਤ ਲਈ ਕੇਵਲ ਐਮਰਜੈਂਸੀ ਸੇਵਾਵਾਂ ਹੀ ਬਹਾਲ ਰੱਖੀਆਂ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸ਼ਾਹਕੋਟ ਦੇ ਐਸ.ਐਮ.ਓ. ਡਾ. ਦਵਿੰਦਰਪਾਲ ਸਿੰਘ ਆਪਣੇ ਨਾਲ ਦੋ ਮਹਿਲਾ ਸਟਾਫ਼ ਮੈਂਬਰਾਂ ਸਮੇਤ ਵਾਰਡ ਵਿੱਚ ਮਰੀਜ਼ਾਂ ਦੀ ਰੋਜ਼ਾਨਾਂ ਵਾਂਗ ਜਾਂਚ ਕਰ ਰਹੇ ਸਨ ਕਿ ਇਸੇ ਦੌਰਾਨ ਇੱਕ ਮਰੀਜ਼ਾ ਦੇ ਰਿਸ਼ਤੇਦਾਰ ਵਾਰਡ ਵਿੱਚ ਗਾਲੀ-ਗਲੋਚ ਕਰ ਰਿਹਾ ਸੀ, ਜਿਸ ਨੂੰ ਐਸ.ਐੱਮ.ਓ. ਵੱਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਪਹਿਲਾ ਐਸ.ਐੱਮ.ਓ. ਨਾਲ ਬਦਸਲੂਕੀ ਕੀਤੀ ਅਤੇ ਬਾਅਦ ਵਿੱਚ ਉਸ ਦੇ ਨਾਲ ਖੜ੍ਹੀਆ ਔਰਤਾਂ ਐਸ.ਐੱਮ.ਓ. ਨਾਲ ਹੱਥੋਪਾਈ ਕਰਨ ਲੱਗ ਪਈਆਂ ਤੇ ਵਿਡੀਓ ਬਣਾਉਣ ਲੱਗੀਆਂ। ਇਸ ਦੌਰਾਨ ਹਸਪਤਾਲ ‘ਚ ਭਾਰੀ ਹੰਗਾਮਾ ਹੋਣ ਕਾਰਨ ਹਸਪਤਾਲ ਦੇ ਸਮੂਹ ਸਟਾਫ਼ ਨੇ ਸਾਰਾ ਕੰਮ ਬੰਦ ਕਰਕੇ ਧਰਨਾ ਲਗਾ ਦਿੱਤਾ ਅਤੇ ਇਸ ਘਟਨਾ ਸਬੰਧੀ ਸਿਵਲ ਅਤੇ ਪੁਲਿਸ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਸਿਵਲ ਪ੍ਰਸਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਜਸਵਿੰਦਰ ਸਿੰਘ ਡੀ.ਐਸ.ਪੀ. ਅੰਡਰ ਟ੍ਰੇਨਿੰਗ ਕਮ-ਐਸ.ਐਚ.ਓ. ਸ਼ਾਹਕੋਟ, ਇੰਸਪੈਕਟਰ ਬਲਕਾਰ ਸਿੰਘ, ਏ.ਐਸ.ਆਈ. ਸਲਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ, ਜਿਨ੍ਹਾਂ ਐਸ.ਐੱਮ.ਓ. ਨਾਲ ਬਦਸਲੂਕੀ ਤੇ ਹੱਥੋਪਾਈ ਕਰਨ ਵਾਲੀਆਂ ਔਰਤਾਂ ਤੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਸਪਤਾਲ ਸਟਾਫ਼ ਨੇ ਕਿਹਾ ਕਿ ਜਿਨ੍ਹਾਂ ਚਿਰ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਹੁੰਦੀ, ਉਹ ਧਰਨਾ ਜਾਰੀ ਰੱਖਣਗੇ ਅਤੇ ਕੇਵਲ ਐਮਰਜੈਂਸੀ ਸੇਵਾਵਾਂ ਨੂੰ ਹੀ ਬਹਾਲ ਰੱਖਿਆ ਜਾਵੇਗਾ। ਦੇਰ ਸ਼ਾਮ ਪੁਲਿਸ ਅਧਿਕਾਰੀਆਂ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਦੋਵੇਂ ਧਿਰਾਂ ਵਿੱਚ ਆਪਸੀ ਰਾਜ਼ੀਨਾਮਾਂ ਕਰਵਾ ਦਿੱਤਾ ਗਿਆ, ਜਿਸ ਦੌਰਾਨ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਗਿਆ। ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਵਿੱਚ ਜੋ ਆਪਸੀ ਗੱਲਬਾਤ ਹੋਈ ਸੀ, ਉਸ ਨੂੰ ਸੁਲਝਾ ਲਿਆ ਗਿਆ ਹੈ।