ਪਟਵਾਰੀਆਂ ਅਤੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮਾਂ ਤੇ ਐਸਮਾ ਲਗਾਉਣ ਦੀ ਨਿਖੇਧੀਃਭੁੱਲਰ,ਤਿਵਾੜੀ
ਪਟਵਾਰੀਆਂ ਅਤੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮਾਂ ਤੇ ਐਸਮਾ ਲਗਾਉਣ ਦੀ ਨਿਖੇਧੀਃਭੁੱਲਰ,ਤਿਵਾੜੀ
ਨਕੋਦਰ 30 ਅਗਸਤ (ਨ.ਪੋ .ਬਿਊਰੋ )
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਐਸਮਾ ਕਨੂੰਨ ਪੰਜਾਬ ਵਿੱਚ ਲਾਗੂ ਕਰਕੇ ਕੁਚਲਣ ਦੀ ਪਸਸਫ(ਵਿਗਿਆਨਿਕ)ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਐਨ.ਡੀ.ਤਿਵਾੜੀ ਨੇ ਨਿਖੇਧੀ ਕੀਤੀ ਹੈ।ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਪਿਛਲੇ 70 ਸਾਲਾਂ ਵਿੱਚ ਜੋ ਨਹੀਂ ਹੋਇਆ ਉਹ ਕਰਕੇ ਵਿਖਾਵਾਂਗੇ।ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਆਉਣਾ ਸ਼ੁਰੂ ਹੋ ਗਿਆ ਹੈ ਕਿ ਇਸ ਤਰ੍ਹਾਂ ਦੇ ਕਾਲੇ ਕਨੂੰਨ ਪੰਜਾਬ ਵਿੱਚ ਲਾਗੂ ਕਰਕੇ ਪਹਿਲੀਆਂ ਸਰਕਾਰਾਂ ਨਾਲੋੰ ਵੀ ਜਾਲਮ ਸਰਕਾਰ ਸਾਬਤ ਹੋ ਰਹੀ ਹੈ।ਪੰਜਾਬ ਦੇ ਮੁੱਖ ਮੰਤਰੀ ਆਪਣੀ ਹੰਕਾਰ ਦੀ ਆਦਤ ਨੂੰ ਛੱਡ ਕੇ ਮੁਲਾਜ਼ਮ ਜਥੇਬੰਦੀਆਂ ਨਾਲ ਗੱਲ ਬਾਤ ਕਰਕੇ ਉਹਨਾਂ ਦੇ ਦੁੱਖ ਤਕਲੀਫਾਂ ਸੁਣਕੇ ਉਹਨਾਂ ਦਾ ਹੱਲ ਕਰੇ।
ਪਰ ਮੁੱਖ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਸਮਾਂ ਦੇਕੇ ਵੀ ਮੀਟਿੰਗ ਨਹੀਂ ਕਰ ਰਹੇ।ਇਸ ਕਰਕੇ ਮੁਲਾਜ਼ਮਾਂ ਕੋਲ ਸੰਘਰਸ਼ ਦਾ ਹੀ ਇੱਕੋ ਇੱਕ ਰਸਤਾ ਰਹਿ ਗਿਆ ਹੈ।ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ,ਮਨਜੀਤ ਸਿੰਘ ਸੰਗਤਪੁਰਾ,ਸੂਬਾ ਵਿੱਤ ਸਕੱਤਰ ਗੁਲਜਾਰ ਖਾਨ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ।ਇਹ ਜਾਣਕਾਰੀ ਪ੍ਰੈੱਸ ਨੂੰ ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਦਿੱਤੀ।