ਮਹਿਲਾ ਸ਼ਕਤੀ ਸੰਸਥਾ ਨੇ ਅਜ਼ਾਦੀ ਦਾ ਮਹਾਂ ਜਸ਼ਨ ਮਨਾਇਆ * ਬੱਚਿਆ ਨੇ ਦੇਸ਼ ਭਗਤੀ ਸਬੰਧੀ ਕੀਤੀਆਂ ਕੋਰਿਓਗ੍ਰਾਫੀ ਪੇਸ਼ * ਵੱਖ-ਵੱਖ ਬੁਲਾਰਿਆ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਮਹਿਲਾ ਸ਼ਕਤੀ ਸੰਸਥਾ ਨੇ ਅਜ਼ਾਦੀ ਦਾ ਮਹਾਂ ਜਸ਼ਨ ਮਨਾਇਆ
* ਬੱਚਿਆ ਨੇ ਦੇਸ਼ ਭਗਤੀ ਸਬੰਧੀ ਕੀਤੀਆਂ ਕੋਰਿਓਗ੍ਰਾਫੀ ਪੇਸ਼ * ਵੱਖ-ਵੱਖ ਬੁਲਾਰਿਆ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਸ਼ਾਹਕੋਟ, 14 ਅਗਸਤ ( ਰਣਜੀਤ ਬਹਾਦੁਰ )
ਨਵਯੁੱਗ ਊਰਜਾ ਗਰੁੱਪ ਅਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਸਰਪ੍ਰਸਤ ਮਨਜੀਤ ਕੁਮਾਰ ਦੇਦ ਅਤੇ ਜਨਰਲ ਸਕੱਤਰ ਗੁਰਮੀਤ ਕੌਰ ਧਾਲੀਵਾਲ ਦੀ ਅਗਵਾਈ ‘ਚ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਬੱਬਲ ਫਾਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਅਜ਼ਾਦੀ ਦਾ ਮਹਾਂ ਜਸ਼ਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵਕ ਅੰਮ੍ਰਿਤ ਲਾਲ ਕਾਕਾ ਅਤੇ ਪੁਨਰਜੋਤ ਵੈੱਲਫੇਅਰ ਸੁਸਾਇਟੀ ਮਹਿਤਪੁਰ ਦੇ ਇੰਚਾਰਜ਼ ਰਾਕੇਸ਼ ਕੁਮਾਰ ਬੰਟੀ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ, ਜਦਕਿ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਸੂਬਾ ਜਨਰਲ ਸਕੱਤਰ ਰੂਪ ਲਾਲ ਸ਼ਰਮਾ, ਜਿਲ੍ਹਾਂ ਪ੍ਰਧਾਨ ਮਨੋਜ ਅਰੋੜਾ, ਯਕਸ਼ਲ ਬਡਿਆਲ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਨੰਬਰਦਾਰ ਦਿਲਬਾਗ ਸਿੰਘ ਮੀਏਵਾਲ ਅਰਾਈਆ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ, ਪਵਨ ਅਗਰਵਾਲ ਸਾਬਕਾ ਐੱਮ.ਸੀ. ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸਭ ਤੋਂ ਬਖਸ਼ੀਸ਼ ਸਿੰਘ ਮਠਾੜੂ, ਪ੍ਰਸ਼ੋਤਮ ਪਾਸੀ, ਜੈ ਚੰਦ ਅਤੇ ਮਨੂੰ ਪੁਰਸ਼ਾਰਥੀ ਨੇ ਦੇਸ਼ ਭਗਤੀ ਨਾਲ ਸੰਬੰਧਿਤ ਕੋਰਿਓਗ੍ਰਾਫੀਆਂ ਪੇਸ਼ ਕਰਵਾਈਆਂ,ਮੀਤ ਭੰਗੜਾ ਗਰੁੱਪ ਦੇ ਚੇਅਰਮੈਨ ਧਰਮਿੰਦਰ ਸਿੰਘ ਰੂਪਰਾ ਦੀ ਦੇਖ-ਰੇਖ ਹੇਠ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਹੋਈ ਬਹੁਤ ਹੀ ਸ਼ਾਨਦਾਰ ਕੋਰਿਓਗਾ੍ਰਫੀ ਪੇਸ਼ ਕੀਤੀ ਗਈ। ਇਸ ਮੌਕੇ ਗੁਰਮੀਤ ਕੌਰ ਧਾਲੀਵਾਲ, ਲਾਲਾ ਸ਼ਾਮ ਸੁੰਦਰ ਅਗਰਵਾਲ, ਰਮਨ ਗੁਪਤਾ, ਰੂਪ ਲਾਲ ਸ਼ਰਮਾ ਅਤੇ ਜਤਿੰਦਰਪਾਲ ਸਿੰਘ ਬੱਲਾ ਨੇ ਸੰਬੋਧਨ ਕਰਦਿਆ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਮੌਕੇ ਗਰੁੱਪ ਵੱਲੋਂ ਪੁਨਰਜੋਤ ਵੈੱਲਫੇਅਰ ਸੁਸਾਇਟੀ ਦੇ ਮਹਿਤਪੁਰ ਦੇ ਪ੍ਰਧਾਨ ਰਾਕੇਸ਼ ਕੁਮਾਰ ਬੰਟੀ, ਸਮਾਜ ਸੇਵਕ ਅੰਮ੍ਰਿਤ ਲਾਲ ਕਾਕਾ, ਯਕਸ਼ਲ ਬਡਿਆਲ ਅਤੇ ਸ਼ਾਮ ਸੁੰਦਰ ਅਗਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਡਿਆਲ ਪਰਿਵਾਰ ਵੱਲੋਂ ਸਾਧਕਾਂ ਨੂੰ ਸ਼ਰਦਈ ਦਾ ਲੰਗਰ ਛਕਾਇਆ ਗਿਆ ਅਤੇ ਮਹਿਲਾ ਸ਼ਕਤੀ ਸੰਸਥਾ ਵੱਲੋਂ ਲੱਡੂ ਵੰਡੇ ਗਏ। ਅੰਤ ਵਿੱਚ ਮਾਸਟਰ ਕੁਲਦੀਪ ਕੁਮਾਰ ਵਿੱਕੀ ਸਚਦੇਵਾ ਨੇ ਸਾਧਕਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੈਡਮ ਸਨੇਹ ਲਤਾ ਡਿਵੈਮਪਮੈਂਟ ਅਫ਼ਸਰ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਪਵਨ ਕੁਮਾਰ ਅਗਰਵਾਲ, ਸਰਪ੍ਰਸਤ ਮਨਜੀਤ ਕੁਮਾਰ ਦੇਦ, ਐਡਜੈਕਟਿਵ ਕਮੇਟੀ ਮੈਂਬਰ ਜੈ ਚੰਦ, ਪ੍ਰਵੇਸ਼ ਕੁਮਾਰ ਲਾਡੀ, ਸਮਾਜ ਸੇਵਕ ਗੌਰਵ ਮੈਸਨ, ਵੈਦ ਦੀਪਕ ਗੋਇਲ, ਸੁਖਵਿੰਦਰ ਸਿੰਘ ਬੈਂਕ ਵਾਲੇ, ਪ੍ਰਵੇਸ਼ ਕੁਮਾਰ ਲਾਡੀ, ਰਾਮਾ ਮੰਦਿਰ ਕਮੇਟੀ ਦੇ ਪ੍ਰਧਾਨ ਸੰਜੀਵ ਅਰੋੜਾ, ਮਾਸਟਰ ਨਰਿੰਦਰ ਸ਼ਾਹਕੋਟੀ, ਗਗਨ ਜਿੰਦਲ, ਜੀਤ ਸਿੰਘ, ਹਰਭਜਨ ਸਿੰਘ ਗੋਲਰ, ਜਗਜੀਤ ਸਿੰਘ ਬੱਬਰ, ਕ੍ਰਿਪਾਲ ਸਿੰਘ ਮਠਾੜੂ, ਸੁਪਰਡੈਂਟ ਉਂਕਾਰ ਨਾਥ, ਸੁਦਰਸ਼ਨ ਅਗਰਵਾਲ, ਲਾਲਾ ਸ਼ਾਮ ਸੁੰਦਰ, ਵੀਰ ਜਸਵੰਤ ਸਿੰਘ, ਸਮਾਜ ਸੇਵਕ ਸੁਰਿੰਦਰ ਸੋਬਤੀ, ਡਾਕਟਰ ਪਰਮਜੀਤ ਸਿੰਘ ਧੰਜੂ, ਲਖਵਿੰਦਰ ਸਿੰਘ ਦੌਧਰ, ਵਿਜੈ ਕੁਮਾਰ ਵਿੱਗ, ਸੁਦਰਸ਼ਨ ਅਗਰਵਾਲ, ਮਾਸਟਰ ਕੁਲਜੀਤ ਸਿੰਘ ਪਨੇਸਰ, ਅਜੇ ਵੀਰ, ਪਰਮਜੀਤ ਸਿੰਘ ਝੀਤਾ, ਐਡਜੈਕਟਿਵ ਕਮੇਟੀ ਮੈਂਬਰ ਮਹਿੰਦਰ ਕੌਰ ਬਡਿਆਲ, ਪੂਜਾ ਗੁਪਤਾ, ਮਹਿਲਾ ਸ਼ਕਤੀ ਸੰਸਥਾ ਦੇ ਜਨਰਲ ਸਕੱਤਰ ਮੈਡਮ ਗੁਰਮੀਤ ਕੌਰ, ਸਰੋਜ ਗੁਪਤਾ, ਸੁਖਜੀਤ ਕੌਰ ਸੁੱਖੀ, ਮਨੂੰ ਪੁਰਸ਼ਾਰਥੀ, ਪ੍ਰਿਆ, ਕੋਮਲ ਅਗਰਵਾਲ, ਸਨੇਹ ਲਤਾ ਡਿਵੈਲਪਮੈਂਟ ਅਫ਼ਸਰ, ਬਲਵੀਰ ਕੌਰ, ਸ਼ਮਿੰਦਰ ਕੌਰ, ਸਵਰਨ ਕੌਰ, ਹਰਬੰਤ ਕੌਰ, ਕਰਮਜੀਤ, ਪ੍ਰੀਤੀ ਸਚਦੇਵਾ, ਅਨਮੋਲ, ਸੁਨੀਤਾ ਅਗਰਵਾਲ, ਸੁਖਜੀਤ ਕੌਰ ਮਠਾੜੂ, ਪੂਨਮ ਵਿੱਗ, ਕਵਿਤਾ ਪੁਰੀ, ਸੋਨਾਲੀ, ਕੋਮਲ ਆਦਿ ਹਾਜ਼ਰ ਸਨ।